ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਿਆਲ ਆਇਆ ਗੁਬਿੰਦ ਲਾਲ ਕੋਲ ਚਲ ਕੇ ਕੁਛ ਬੁਰਾ ਭਲਾ ਕਹਾਂਂ। ਪਰ ਉਸ ਸਮੇਂ ਤਬੀਅਤ ਖਰਾਬ ਸੀ। ਮੰਜੇ ਤੋਂ ਉਠ ਨਹੀਂ ਸਨ ਸਕਦੇ। ਉਸਨੂੰ ਦੇਖਣ ਲਈ ਗੁਬਿੰਦ ਲਾਲ ਰੋਜ ਉਥੇ ਅਂਂਦਾ ਸੀ। ਪਰ ਉਥੇ ਨੌਕਰ ਚਾਕਰ ਸਾਰੇ ਕੋਲ ਹੁੰਦੇ ਸਨ, ਇਸ ਲਈ ਉਹ ਗੁਬਿੰਦ ਲਾਲ ਨੂੰ ਕੁਛ ਕਹਿ ਨਹੀਂ ਸੀ ਸਕਦਾ। ਬਿਮਾਰੀ ਉਸਦੀ ਦਿਨ ਬਦਿਨ ਵਧਦੀ ਹੀ ਗਈ। ਕ੍ਰਿਸ਼ਨ ਕਾਂਤ ਨੇ ਸੋਚਿਆ ਹੁਣ ਜਿੰਦਗੀ ਦੇ ਥੜੇ ਹੀ ਦਿਨ ਬਾਕੀ ਹਨ, ਦੇਰ ਕਰਨ ਨਾਲ ਕੁਛ ਵੀ ਕਿਹਾ ਨਹੀਂ ਜਾਏਗਾ।

ਇਕ ਦਿਨ ਗੁਬਿੰਦ ਲਾਲ ਬੜੀ ਰਾਤ ਗਏ ਫੁਲਵਾੜੀ ਚ ਵਾਪਸ ਆਇਆ। ਉਸੇ ਦਿਨ ਕ੍ਰਿਸ਼ਨ ਕਾਂਤ ਨੇ ਆਪਣੇ ਦਿਲ ਦੀ ਗਲ ਕਹਿਣ ਦਾ ਨਿਸਚਾ ਕੀਤਾ। ਜਦ ਗੁਬਿਦ ਲਾਲ ਉਸ ਨੂੰ ਦੇਖਣ ਆਇਆ, ਤਾਂ ਕ੍ਰਿਸ਼ਨ ਕਾਂਤ ਨੇ ਉਥੇ ਬੈਠੇ ਹੋਏ ਸਾਰੇ ਪੁਰਸ਼ਾਂ ਨੂੰ ਚਲੇ ਜਾਣ ਲਈ ਕਿਹਾ। ਸਾਰੇ ਬਾਹਰ ਚਲੇ ਗਏ। ਤਦ ਗੁਬਿੰਦ ਲਾਲ ਨੇ ਨੀਵਾਂ ਹੋ ਕੇ ਪੁਛਿਆ-ਅਜ ਤੁਹਾਡੀ ਤਬੀਅਤ ਕਿਸ ਤਰਾਂ ਹੈ?

ਕ੍ਰਿਸ਼ਨ ਕਾਂਤ ਨ ਹੋਲੀ ਜਹੀ ਕਿਹਾ-ਅਛੀ ਨਹੀਂ ਹੈ। ਤੂੰ ਐਨੀ ਰਾਤ ਤਕ ਕਿਥੈ ਰਿਹਾ?

ਗੁਬਿੰਦ ਲਾਲ ਕੁਛ ਉਤਰ ਨ ਦੇ ਕੇ ਕ੍ਰਿਸ਼ਨ ਕਾਂਤ ਦੀ ਬਾਂਹ ਫੜ ਨਬਜ਼ ਦੇਖਣ ਲਗ ਪਿਆ। ਇਕ ਦਮ ਗੁਬਿੰਦ ਲਾਲ ਦਾ ਮੂੰਹ ਸੁਕ ਗਿਆ। ਕ੍ਰਿਸ਼ਨ ਕਾਂਤ ਦੀ ਨਬਜ ਬੜੀ ਹੋਲੀ ਹੌਲੀ ਚਲ ਰਹੀ ਸੀ। ਗੁਬਿੰਦ ਲਾਲ ਨੇ ਕਿਹਾ- ਹੁਣੇ ਔਦਾ ਹਾਂ। ਉਹ ਬਾਹਰ ਆ ਕੇ ਵੈਦ ਦੇ ਘਰ ਗਿਆ। ਵੈਦ ਰਾਜ ਨੂੰ ਹੈਰਾਨੀ ਹੋਈ। ਗੁਬਿੰਦ ਲਾਲ ਨੇ ਕਿਹਾ- ਜਲਦੀ ਦਵਾ ਲੈ ਕੇ ਚਲ, ਤਾਇਆ ਜੀ ਦੀ ਹਾਲਤ ਅਜ ਠੀਕ ਨਹੀਂ ਹੈ। ਵੇਦ ਰਾਜ ਝਟ ਪਟ ਕੁਛ ਗੋਲੀਆਂ ਲੈ ਕੇ ਉਸ ਦੇ ਨਾਲ ਤੁਰ ਪਿਆ। ਦੋਵੇਂ ਜਨੇ ਕ੍ਰਿਸ਼ਨ ਕਾਂਤ ਦੇ ਕਮਰੇ ਵਿਚ ਆਏ! ਕ੍ਰਿਸ਼ਨ ਕਾਂਤ ਕੁਛ ਡਰਿਆ। ਵੈਦ ਰਾਜ ਨੇ ਨਾੜੀ ਦੇਖੀ। ਕ੍ਰਿਸ਼ਨ

੮੭