ਪੰਨਾ:ਵਹੁਟੀਆਂ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪)

ਵਿਆਹ ਦਾ ਸਾਰਾ ਖਰਚ ਮੈਂ ਦਿਆਂਗਾ ਅਤੇ ਜਦ ਤਕ ਇਸ ਦਾ ਵਿਆਹ ਨਾ ਹੋਵੇ ਇਸ ਦਾ ਸਾਰਾ ਖਰਚ ਮੈਂ ਮਹੀਨੇ ਦੇ ਮਹੀਨੇ ਭੇਜਦਾ ਰਹਾਂਗਾ।
ਜੇਕਰ ਸੁੰਦਰ ਸਿੰਘ ਨਕਦ ਰੁਪਿਆ ਰੱਖ ਦਿੰਦਾ ਤਾਂ ਉਸੇ ਵੇਲੇ ਕਈ ਆਦਮੀ ਇਸ ਕੰਮ ਦਾ ਜ਼ੁਮਾ ਚੁਕ ਲੈਂਦੇ ਪਰ ਸੁੰਦਰ ਸਿੰਘ ਨੇ ਇਹ ਸੋਚ ਕੇ ਰੁਪਿਆ ਨਾ ਦਿਤਾ ਕਿ ਜੇ ਹੁਣੇ ਨਕਦ ਰੁਪਿਆ ਦਿਤਾ ਗਿਆ ਤਾਂ ਮੇਰੇ ਜਾਣ ਦੇ ਪਿਛੋਂ ਕੀ ਪਤਾ ਕਿ ਇਹ ਇਸ ਨੂੰ ਕਿਤੇ ਕਢ ਦੇਣ ਅਤੇ ਰਕਮ ਆਪ ਖਾ ਜਾਣ? ਇਧਰ ਨਕਦ ਰੁਪੈ ਤੋਂ ਬਿਨਾਂ ਕਿਸੇ ਸੁੰਦਰ ਸਿੰਘ ਦੀ ਗੱਲ ਦਾ ਜ਼ੁਮਾ ਨਾ ਚਕਿਆ। ਅੰਤ ਇੱਕ ਆਦਮੀ ਨੇ ਗੱਲ ਮੁਕਾਉਣ ਵਾਸਤੇ ਆਖਿਆ ਕਿ ਇਸ ਕੁੜੀ ਦੀ ਮਾਸੀ ਲਾਹੌਰ ਦੇ ਲੰਡੇ ਬਜ਼ਾਰ ਵਿਚ ਰਹਿੰਦੀ ਹੈ, ਉਸ ਦੇ ਪਤੀ ਦਾ ਨਾਮ ਹਰਨਾਮ ਸਿੰਘ ਹੈ, ਤੁਸੀਂ ਵੀ ਹੁਣ ਲਾਹੌਰ ਹੀ ਜਾ ਰਹੇ ਹੋ, ਆਪਣੇ ਨਾਲ ਹੀ ਇਸ ਨੂੰ ਵੀ ਲੈ ਜਾਓ, ਉਥੇ ਇਹਨੂੰ ਇਹਦੀ ਮਾਸੀ ਦੇ ਸਪੁਰਦ ਕਰ ਦੇਣਾ।
ਸੁੰਦਰ ਸਿੰਘ ਨੇ ਇਸ ਗਲ ਤੋਂ ਬਿਨਾ ਹੋਰ ਕੋਈ ਚਾਰਾ ਨਾ ਦੇਖਿਆ ਅਤੇ ਸੁਰੱਸਤੀ ਨੂੰ ਲੈਣ ਲਈ ਅੰਦਰ ਵੜਿਆ। ਸੁਰੱਸਤੀ ਨੇ ਜਦ ਦੂਰੋਂ ਹੀ ਸੁੰਦਰ ਸਿੰਘ ਵਲ ਤਕਿਆ ਤਾਂ ਉਸ ਦਾ ਸਰੀਰ ਕੰਬ ਉਠਿਆ, ਅਖਾਂ ਅਗੇ ਹਨੇਰਾ ਆ ਗਿਆ ਅਤੇ ਡਰ ਨਾਲ ਕਲੇਜਾ ਧਕ ਧਕ ਕਰਨ ਲਗ ਪਿਆ ਕਿਉਂਕਿ ਉਸ ਨੂੰ ਸੁੰਦਰ ਸਿੰਘ ਦੀ ਸੂਰਤ ਠੀਕ ਉਸ ਸੂਰਤ ਵਰਗੀ ਲਗੀ ਜਿਹੜੀ ਕਿ ਉਸ ਦੀ ਮਾਂ ਨੇ ਰਾਤ ਨੂੰ ਵਿਖਾਈ ਸੀ। ਸੁੰਦਰ ਸਿੰਘ ਨੇ ਸੁਰੱਸਤੀ ਦੇ ਚੇਹਰੇ ਉਤੇ ਡਰ ਅਤੇ ਭੈ ਦੇ ਚਿੰਨ