ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩)

ਕਾਂਡ-੩


ਸੁੰਦਰ ਸਿੰਘ ਕੁਲੀ ਵਿਚੋਂ ਨਿਕਲ ਕੇ ਨਾਲ ਦੇ ਪਿੰਡ ਵਿੱਚ ਗਿਆ, ਉਥੇ ਉਸ ਨੇ ਇਕ ਆਦਮੀ ਨੂੰ ਕੁਝ ਰੁਪਏ ਦੇ ਕੇ ਬਿਰਧ ਦੀ ਲੋਥ ਦੇ ਸਸਕਾਰ ਕਰਨ ਦਾ ਪ੍ਰਬੰਧ ਕੀਤਾ ਅਤੇ ਇਕ ਜਵਾਨ ਕੁੜੀ ਨੇ ਸੁਰੱਸਤੀ ਨੂੰ ਧੀਰਜ ਦੇਣ ਦਾ ਜ਼ੁਮਾ ਚੁਕਿਆ। ਸੁਰੱਸਤੀ ਵਿਚਾਰੀ ਅਜੇ ਚਿੰਤਾ ਅਤੇ ਫਿਕਰਾਂ ਵਿਚ ਬੈਠੀ ਆਪਣੇ ਅਦਭੁਤ ਸੁਪਨੇ ਉਤੇ ਵਿਚਾਰ ਕਰ ਰਹੀ ਸੀ ਕਿ ਕਈ ਲੋਕ ਆ ਕੇ ਉਸ ਦੇ ਪਿਤਾ ਦੀ ਲੋਥ ਨੂੰ ਚੁੱਕ ਕੇ ਲੈ ਗਏ। ਵਿਚਾਰੀ ਅਨਾਥ ਕੁੜੀ ਨੂੰ ਹੁਣ ਆ ਕੇ ਆਪਣੇ ਪਿਤਾ ਦੀ ਮਿਰਤੂ ਦਾ ਇਤਬਾਰ ਆਇਆ ਅਤੇ ਉਹ ਚੀਕਾਂ ਮਾਰ ਮਾਰ ਕੇ ਰੋਣ ਲਗ ਪਈ।
ਸੁਰੱਸਤੀ ਦੇ ਪਿਤਾ ਦਾ ਸਸਕਾਰ ਕੀਤੇ ਜਾਣ ਦੇ ਪਿਛੋਂ ਸੁੰਦਰ ਸਿੰਘ ਨੇ ਪਿੰਡ ਦੇ ਲੋਕ ਇਕਠੇ ਕੀਤੇ ਅਤੇ ਉਹਨਾਂ ਨੂੰ ਪੁਛਿਆ ਕਿ ਇਸ ਕੁੜੀ ਦਾ ਹੁਣ ਕੀ ਹਾਲ ਹੋਵੇਗਾ? ਇਹਦਾ ਕੋਈ ਸਾਕ ਸੰਗ ਹੈ ਜਾਂ ਨਹੀਂ? ਇਹਨਾਂ ਸਾਰੀਆਂ ਗੱਲਾਂ ਦਾ ਉਸ ਨੂੰ ਇਹੋ ਉਤਰ ਮਿਲਿਆ ਕਿ ਇਸ ਦਾ ਕੋਈ ਸੰਬੰਧੀ ਨਹੀਂ ਅਤੇ ਇਸ ਦੇ ਰਹਿਣ ਲਈ ਬਿਨਾ ਇਸ ਕੁਲੀ ਤੋਂ ਹੋਰ ਕੋਈ ਥਾਂ ਨਹੀਂ।
ਸੁੰਦਰ ਸਿੰਘ-ਕੀ ਤੁਹਾਡੇ ਵਿਚੋਂ ਕੋਈ ਆਦਮੀ ਇਸ ਕੁੜੀ ਨੂੰ ਆਪਣੇ ਪਾਸ ਰਖ ਕੇ ਪਾਲਣ ਪੋਸਣ ਅਤੇ ਇਸ ਦਾ ਵਿਆਹ ਕਰਨ ਦਾ ਪ੍ਰਬੰਧ ਨਹੀਂ ਕਰ ਸਕਦਾ? ਇਸ ਦੇ