ਇਹ ਵਰਕੇ ਦੀ ਤਸਦੀਕ ਕੀਤਾ ਹੈ
(੧੨)
ਸਮਝ ਕੇ ਸਦਾ ਹੀ ਇਹਦੇ ਡੰਗ ਤੋਂ ਬਚਣ ਦਾ ਯਤਨ ਕਰੀਂ।
ਸੁਰੱਸਤੀ ਨੂੰ ਹੁਣ ਇਕ ਹੋਰ ਸੂਰਤ ਨਜ਼ਰ ਆਈ ਜੋ ਇਕ ਇਸਤ੍ਰੀ ਸੀ। ਇਹ ਇਸਤ੍ਰੀ ਸਉਲੇ ਰੰਗ ਦੀ ਬੜੀ ਸੋਹਣੀ ਅਤੇ ਜਵਾਨ ਸੀ, ਸੁਰੱਸਤੀ ਨੂੰ ਇਸ ਸੂਰਤ ਪਾਸੋਂ ਵੀ ਕੋਈ ਡਰ ਨਾ ਆਇਆ ਪਰ ਉਸ ਦੀ ਮਾਂ ਨੇ ਕਿਹਾ 'ਧੀਏ' ਇਹ ਸੂਰਤ ਇਕ ਇਸਤ੍ਰੀ ਦੇ ਭੇਸ ਵਿਚ ਰਾਖਸ਼ਨੀ ਹੈ। ਜਦ ਕਦੀ ਇਹ ਤੇਰੀ ਨਜ਼ਰ ਪਵੇ, ਤੂੰ ਨਸ ਜਾਵੀਂ।'
ਜਿਉਂ ਹੀ ਉਸ ਦੇਵੀ ਦੇ ਮੂੰਹੋਂ ਇਹ ਲਫਜ਼ ਮੁਕੇ ਅਕਾਸ਼ ਉਤੇ ਹਨੇਰਾ ਹੋ ਗਿਆ, ਚਾਨਣ ਸਾਰਾ ਉਡ ਗਿਆ ਅਤੇ ਇਸ ਦੇ ਨਾਲ ਹੀ ਦੇਵੀ ਦੀ ਸੂਰਤ ਵੀ ਗੁੰਮ ਹੋ ਗਈ। ਸੁਰੱਸਤੀ ਦੀਆਂ ਇਸ ਘਬਰਾਟ ਵਿਚ ਹੀ ਅਖਾਂ ਖੁਲ ਗਈਆਂ।