ਪੰਨਾ:ਵਹੁਟੀਆਂ.pdf/129

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੧੩੫)

ਨੂੰ ਸਚ ਮੁਚ ਪਿਆਰ ਕਰਦਾ ਸਾਂ? ਮੈਂ ਹੁਣ ਵੀ ਉਸ ਨੂੰ ਪਿਆਰ ਕਰਦਾ ਹਾਂ ਪਰ ਪ੍ਰੀਤਮ ਕੌਰ ਕਿਥੇ? ਹਾਇ! ਹੁਣ ਮੈਥੋਂ ਹੋਰ ਨਹੀਂ ਲਿਖਿਆ ਜਾਂਦਾ।'
ਗੁਰਦਿਤ ਸਿੰਘ ਨੇ ਇਸ ਦਾ ਇਹ ਉਤਰ ਦਿਤਾ- 'ਮੈਂ ਤੁਹਾਡੀ ਦਸ਼ਾ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਇਹ ਸਚ ਨਹੀਂ ਕਿ ਤੁਸੀਂ ਸੁਰੱਸਤੀ ਨੂੰ ਪਿਆਰ ਨਹੀਂ ਕਰਦੇ ਸਾਓ ਤੁਹਾਡਾ ਓਹਦੇ ਨਾਲ ਪ੍ਰੇਮ ਸੀ ਅਤੇ ਹੁਣ ਵੀ ਹੈ ਪਰ ਤੁਹਾਡਾ ਇਹ ਕਥਨ ਬਿਲਕੁਲ ਠੀਕ ਹੈ ਕਿ ਸੁਰੱਸਤੀ ਦਾ ਪਿਆਰ ਕੇਵਲ ਅੱਖਾਂ ਦਾ ਹੈ ਜਦ ਕਿ ਪ੍ਰੀਤਮ ਕੌਰ ਨਾਲ ਤੁਹਾਨੂੰ ਦਿਲੋਂ ਪਿਆਰ ਸੀ ਹਾਂ ਕੁਝ ਦਿਨਾਂ ਤੋਂ ਓਸ ਪਿਆਰ ਉਤੇ ਸੁਰੱਸਤੀ ਦੇ ਪਿਆਰ ਦਾ ਪੜਦਾ ਪੈ ਗਿਆ ਸੀ। ਹੁਣ ਤੁਹਾਨੂੰ ਪਤਾ ਲਗਾ ਕਿ ਪ੍ਰੀਤਮ ਕੌਰ ਨੂੰ ਅਕਾਰਨ ਹੀ ਤੁਸਾਂ ਹਥੋਂ ਗੁਆਇਆ ਹੈ। ਜਦ ਸੂਰਜ ਚਮਕਦਾ ਹੈ ਅਤੇ ਸਾਨੂੰ ਧੂਪ ਸਤਾਉਂਦੀ ਹੈ ਤਾਂ ਅਸੀਂ ਬਦਲਾਂ ਦੀ ਚਾਹ ਕਰਦੇ ਹਾਂ ਪਰ ਜਦੋਂ ਸੂਰਜ ਅਲੋਪ ਹੋ ਜਾਂਦਾ ਹੈ ਤਾਂ ਸਾਨੂੰ ਓਸ ਦੀ ਕਦਰ ਯਾਦ ਆਉਂਦੀ ਹੈ ਕਿ ਉਹ ਸੰਸਾਰ ਦੀ ਅੱਖ ਸੀ। ਤੁਸੀਂ ਆਪਣੇ ਦਿਲ ਦਾ ਹਾਲ ਚੰਗੀ ਤਰ੍ਹਾਂ ਅਨੁਭਵ ਨਾ ਕਰ ਸਕਣ ਦੇ ਕਾਰਨ ਇਹ ਗ਼ਲਤੀ ਖਾਧੀ ਹੈ ਮੈਂ ਤੁਹਾਨੂੰ ਸ਼ਰਮਿੰਦਿਆਂ ਕਰਨਾ ਨਹੀਂ ਚਾਹੁੰਦਾ ਕਿਉਂਕਿ ਤੁਸੀਂ ਧੋਖੇ ਵਿਚ ਪੈ ਗਏ ਸਓ, ਜਿਸ ਤੋਂ ਬਚਨਾ ਅਤਿ ਮੁਸ਼ਕਲ ਸੀ। ਆਦਮੀ ਦੇ ਦਿਲ ਵਿਚ ਕਈ ਤਰ੍ਹਾਂ ਦੀਆਂ ਖਿੱਚਾਂ ਪੈਦਾ ਹੁੰਦੀਆਂ ਹਨ ਲੋਕ ਏਨਾਂ ਸਾਰੀਆਂ ਨੂੰ ਪ੍ਰੇਮ ਆਖਦੇ ਹਨ ਪਰ ਸਚਾ ਪ੍ਰੇਮ ਉਹ ਹੈ ਜਿਸ ਦੇ ਅਨੁਸਾਰ ਇਕ ਆਦਮੀ ਆਪਣਾ ਤਨ ਮਨ ਤੇ ਧਨ ਦੂਜੇ ਉਤੋਂ ਵਾਰ ਦੇਵੇ। ਸੁੰਦਰਤਾ ਦੀ ਚਾਹ ਕੋਈ ਪ੍ਰੇਮ ਨਹੀਂ ਤੇ