(੧੫੬)
ਕਾਂਡ-੨੬
ਗਰੀਖਮ ਰੁੱਤ ਸਮਾਪਤ ਹੋਣ ਵਾਲੀ ਹੈ ਖੇਤਾਂ ਦਾ ਪਾਣੀ ਸੁਕ ਰਿਹਾ ਹੈ ਚੌਲਾਂ ਦੀ ਫਸਲ ਪਕਣ ਵਾਲੀ ਹੈ ਸਵੇਰ ਵੇਲੇ ਬਿਰਛਾਂ ਦੇ ਪਤਿਆਂ ਉਤੇ ਤਰੇਲ ਦੇ ਤੁਪਕੇ ਦਿਸਦੇ ਹਨ ਅਤੇ ਸੰਧਿਆ ਨੂੰ ਚਹੁੰ ਪਾਸੀਂ ਧੁੰਧ ਛਾ ਜਾਂਦੀ ਹੈ। ਇਕ ਦਿਨ ਸਵੇਰ ਵੇਲੇ ਇਕ ਬੱਘੀ ਅਟਾਰੀ ਦੇ ਪਾਸ ਆ ਕੇ ਠਹਿਰੀ। ਬੱਘੀ ਦੇ ਉਦਾਲੇ ਨਿੱਕੇ ਵੱਡੇ ਆਦਮੀ ਅਤੇ ਇਸਤ੍ਰੀਆਂ ਦੀ ਭੀੜ ਲਗ ਗਈ ਕਈ ਪਤਵੰਤੇ ਲੋਕ ਵੀ ਆ ਖਲੋਤੇ। ਬੱਘੀ ਵਿਚੋਂ ਇਕ ਆਦਮੀ ਨਿਕਲਿਆ ਜਿਸ ਦੇ ਦੁਆਲੇ ਵਧੀਆ ਕੱਪੜੇ ਦਾ ਕੋਟ ਪਤਲੂਨ ਅਤੇ ਪੈਰੀਂ ਵਧੀਆ ਫੁਲ ਬੂਟ ਪਾਇਆ ਹੋਇਆ ਸੀ। ਸਿਤ ਉਤੇ ਚੀਰ ਬਨਾਰਸੀ ਸਾਫਾ ਅਜੀਬ ਸ਼ੋਭਾ ਦੇ ਰਿਹਾ ਸੀ ਤੇ ਇਸ ਦੀ ਸ਼ਕਲ ਸੂਰਤ ਅਤੇ ਪੁਸ਼ਾਕ ਨੂੰ ਵੇਖ ਕੇ ਲੋਕਾਂ ਨੇ ਸਮਝਿਆ ਕਿ ਇਹ ਕਿਤੋਂ ਦਾ ਰਾਜਾ ਹੈ ਕਿਸੇ ਨੇ ਥਾਨੇਦਾਰ ਅਤੇ ਕਿਸੇ ਨੇ ਕੋਈ ਅਫਸਰ ਹੀ ਸਮਝਿਆ। ਇਹ ਆਦਮੀ ਸੁੰਦਰ ਸਿੰਘ ਸੀ। ਸੁੰਦਰ ਸਿੰਘ ਨੇ ਬੱਘੀ ਵਿਚੋਂ ਉਤਰ ਕੇ ਇਕ ਆਦਮੀ ਪਾਸੋਂ ਸਾਧੂ ਸ਼ਿਵ ਪ੍ਰਸ਼ਾਦ ਬ੍ਰਹਮਚਾਰੀ ਦਾ ਮਕਾਨ ਪੁਛਿਆ। ਉਸ ਅਨਪੜ੍ਹ ਬੁਢੇ ਆਦਮੀ ਨੇ ਸਮਝਿਆ ਕਿ ਇਹ ਜ਼ਰੂਰ ਖੂਨ ਦੇ ਮੁਕੱਦਮੇ ਦੀ ਖੋਜ ਲਈ ਆਇਆ ਹੈ ਇਸ ਲਈ ਸਚ ਬੋਲਣਾ ਯੋਗ ਨਾ ਸਮਝਿਆ ਅਤੇ ਡਰਦਿਆਂ ਡਰਦਿਆਂ ਉਤ੍ਰ ਦਿਤਾ 'ਹਜ਼ੂਰ! ਮੈਨੂੰ ਤਾਂ ਕੁਝ ਪਤਾ ਨਹੀਂ।'
ਸੁੰਦਰ ਸਿੰਘ ਨੇ ਸਮਝਿਆ ਕਿ ਬਿਨਾਂ ਕਿਸੇ ਪੜ੍ਹੇ ਲਿਖੇ ਆਦਮੀ ਦੇ ਹੋਰ ਕਿਸੇ ਨੇ ਪਤਾ ਨਹੀਂ ਦਸਣਾ। ਸਾਮ੍ਹਣੇ ਹੀ ਉਸ ਨੂੰ ਰਾਮ ਕਿਸ਼ਨ ਹਕੀਮ ਦੀ ਹੱਟੀ ਨਜ਼ਰ ਆ ਗਈ