ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/154

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੦)

ਖੁਲੀਆਂ ਸਨ, ਚੰਦਰਮਾਂ ਦੀ ਚਾਨਣੀ ਚਾਹੁੰ ਪਾਸੀਂ ਫੈਲ ਰਹੀ ਸੀ, ਤਾਰੇ ਅਖਾਂ ਮਾਰ ਰਹੇ ਸਨ ਅਤੇ ਸੜਕ ਉਤੇ ਲਗੀਆਂ ਹੋਈਆਂ ਤਾਰਾਂ ਹਵਾ ਨਾਲ ਸਨਸਨਾ ਰਹੀਆਂ ਸਨ ਪਰ ਏਨੇ ਚਾਨਣ ਦੇ ਹੁੰਦਿਆਂ ਵੀ ਸੁੰਦਰ ਸਿੰਘ ਦੀਆਂ ਅੱਖਾਂ ਅੱਗੇ ਸਾਰਾ ਜਹਾਨ ਹਨ੍ਹੇਰਾ ਦਿਸਦਾ ਸੀ। ਉਹ ਮਨੋਹਰ ਕੁਦਰਤੀ ਝਾਕੀਆਂ ਨੂੰ ਘਿਰਨਾ ਨਾਲ ਦੇਖ ਕੇ ਆਖਦਾ ਸੀ 'ਹੇ ਧਰਤੀ! ਤੂੰ ਪਾਟ ਜਾਹ ਅਤੇ ਮੈਨੂੰ ਬੱਘੀ ਸਣੇ ਗਰਕ ਕਰ ਲੈ।'

ਆਪਣੇ ਦਿਲ ਨਾਲ ਗਿਣਤੀਆਂ ਗਿਣਦਾ ਹੋਇਆ ਸੁੰਦਰ ਸਿੰਘ ਅੰਤ ਇਸ ਨਤੀਜੇ ਤੇ ਪਹੁੰਚਾ ਕਿ ਸਾਰਾ ਕਸੂਰ ਓਸ ਦਾ ਆਪਣਾ ਹੈ ਉਸ ਦੀ ਉਮਰ ਕੇਵਲ ੩੩ ਵਰ੍ਹੇ ਦੀ ਸੀ ਪਰ ਇਸ ਛੋਟੀ ਉਮਰ ਵਿਚ ਉਹ ਸਾਰਾ ਕੁਝ ਗੁਆ ਬੈਠਾ। ਵਾਹਿਗੁਰੂ ਨੇ ਦੌਲਤ, ਵਡਿਆਈ, ਤੇਜ ਪ੍ਰਤਾਪ ਇਜ਼ਤ ਸਭ ਕੁਝ ਦਿਤਾ ਸੀ ਨਿਰਸੰਦੇਹ ਅਕਲ ਅਤੇ ਵਿੱਦਿਆ ਤੋਂ ਬਿਨਾ ਇਹ ਸਾਰੀਆਂ ਚੀਜ਼ਾਂ ਨਿਸਫਲ ਹੁੰਦੀਆਂ ਪਰ ਅਕਾਲ ਪੁਰਖ ਨੇ ਸੁੰਦਰ ਸਿੰਘ ਨੂੰ ਅਕਲ ਅਤੇ ਵਿਦਿਆ ਵੀ ਖੂਬ ਬਖਸ਼ੀ ਸੀ ਅਤੇ ਸੁੰਦਰਤਾ ਵਰਗਾ ਧਨ ਬਖਸ਼ ਕੇ ਸੰਸਾਰ ਦਾ ਅਨਮੁਲਾ ਰਤਨ ਸੁੰਦਰ ਅਤੇ ਪਤਿਬਰਤਾ ਇਸਤਰੀ ਵੀ ਦਿਤੀ ਸੀ। ਸੰਸਾਰ ਭਰ ਵਿਚ ਸੁੰਦਰ ਸਿੰਘ ਨਾਲੋਂ ਕੌਣ ਖੁਸ਼ੀਆਂ ਦੇ ਏਨੇ ਸਮਾਨ ਦਾ ਮਾਲਕ ਸੀ? ਪਰ ਇਸ ਵੇਲੇ ਸਾਰੇ ਸੰਸਾਰ ਵਿਚ ਇਹਦੇ ਨਾਲੋਂ ਵਧ ਦੁਖੀਆ ਕੋਈ ਨਹੀਂ ਸੀ ਜੇ ਕਰ ਐਸ ਵੇਲੇ ਉਹ ਦੌਲਤ, ਇਜ਼ਤ, ਸੁੰਦਰਤਾ, ਜਵਾਨੀ, ਇਲਮ, ਅਕਲ ਗਲ ਕੀ ਹਰੇਕ ਚੀਜ਼ ਦੇ ਕੇ ਆਪਣੇ ਮਾਮੂਲੀ ਨੌਕਰਾਂ ਵਿਚੋਂ ਕਿਸੇ ਦੇ ਨਾਲ ਆਪਣੀ ਦਸ਼ਾ ਬਦਲ ਸਕਦਾ ਤਾਂ ਉਹ ਆਪਣੇ