ਪੰਨਾ:ਵਹੁਟੀਆਂ.pdf/42

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੪੬ )


ਆਪਣੇ ਦਿਲ ਉਤੇ ਕਾਬੂ ਪਾਉਣ ਅਤੇ ਆਪਣੇ ਮਨ ਨੂੰ ਜਿੱਤਣ ਦਾ ਯਤਨ ਕਰਦਾ ਹੈ, ਜਿਥੇ ਸੁਰੱਸਤੀ ਬੈਠੀ ਹੁੰਦੀ ਹੈ, ਉਹ ਵਸ ਲੱਗਦੇ ਉਧਰ ਨਹੀਂਂ ਤੱਕਦਾ ਅਤੇ ਜਦ ਤਕ ਸਖਤ ਲੋੜ ਨਾ ਪੈ ਜਾਵੇ ਉਸ ਦਾ ਨਾਮ ਵੀ ਜ਼ਬਾਨ ਤੇ ਨਹੀਂ ਲਿਆਉਂਦਾ, ਉਹ ਉਹਦੇ ਨਾਲ ਕੁਝ ਸਖਤੀ ਵੀ ਵਰਤਦਾ ਹੈ ਅਤੇ ਮੈਂ ਸੁਣਿਆ ਹੈ ਕਿ ਕਈ ਵਾਰੀ ਬੇਕਸੂਰ ਉਸ ਨੂੰ ਤਾੜਨਾ ਵੀ ਕਰਦਾ ਹੈ ਤਾਂ ਫੇਰ ਮੈਂ ਕਿਉਂ ਇਹ ਫਜ਼ੂਲ ਝਗੜਾ ਲਿਖ ਰਹੀ ਹਾਂ! ਜੇਕਰ ਇਹ ਸਵਾਲ ਕੋਈ ਮਰਦ ਕਰੇ ਤਾਂ ਨਿਰਸੰਦੇਹ ਉਸ ਨੂੰ ਸਮਝਾਉਣਾ ਕਠਨ ਹੋ ਜਾਏ, ਪਰ ਤੂੰ ਇਕ ਇਸਤ੍ਰੀ ਹੈਂਂ ਇਸ ਮਾਮਲੇ ਨੂੰ ਚੰਗੀ ਤਰ੍ਹਾਂ ਸਮਝ ਸਕਦੀ ਹੈਂਂ ਜੇ ਸੁਰੱਸਤੀ ਸਚ ਮੁਚ ਉਹਦੀਆਂ ਅੱਖਾਂ ਵਿੱਚ ਦੂਜੀਆਂ ਇਸਤ੍ਰੀਆਂ ਵਾਂਗ ਹੁੰਦੀ ਤਾਂ ਉਹ ਕਿਉਂ ਉਹਦੇ ਪਾਸੋਂ ਅੱਖ ਚੁਰਾਉਣ ਦਾ ਯਤਨ ਕਰਦਾ! ਉਹ ਕਿਉਂ ਓਹਦਾ ਨਾਮ ਲੈਂਦਿਆਂ ਦੁਖੀ ਹੁੰਦਾ! ਉਹ ਜਾਣਦਾ ਹੈ ਕਿ ਉਸ ਦਾ ਦਿਲ ਸੁਰੱਸਤੀ ਵਲੋਂ ਖਿਚਿਆ ਜਾ ਰਿਹਾ ਹੈ ਇਹੋ ਕਾਰਨ ਹੈ ਕਿ ਉਹ ਕਦੀ ਕਦੀ ਉਸਨੂੰ ਤਾੜਨਾ ਵੀ ਕਰਦਾ ਹੈ, ਉਹਦੀ ਇਹ ਨਰਾਜ਼ਗੀ ਸੁਰੱਸਤੀ ਦੇ ਨਾਲ ਨਹੀਂ ਸਗੋਂ ਓਹਦੇ ਅਪਾਣੇ ਆਪ ਨਾਲ ਹੈ, ਮੈਂ ਇਸ ਮਾਮਲੇ ਦੀ ਤਹਿ ਤਕ ਪਹੁੰਚ ਗਈ ਹਾਂ, ਮੈਂ ਕਈ ਚਿਰਾਂ ਤੋਂ ਉਹਨਾਂ ਦੀ ਸੇਵਾ ਕਰ ਰਹੀ ਹਾਂ ਅੰਦਰ ਬਾਹਰ ਮੈਂ ਉਹਨਾਂ ਨੂੰ ਹੀ ਦੇਖਦੀ ਹਾਂ, ਮੈਂ ਉਹਦੇ ਪਰਛਾਵੇਂ ਤੋਂ ਉਹਦੇ ਦਿਲੀ ਖਿਆਲ ਅਨੁਭਵ ਕਰ ਲੈਂਦੀ ਹਾਂ, ਉਹ, ਉਹ ਮੇਰੇ ਪਾਸੋਂ ਕੀ ਲੁਕਾ ਕਰ ਸਕਦਾ ਹੈ? ਕਦੀ ਕਦੀ ਜਦ ਉਹ ਆਪਣੇ ਆਪ ਵਿਚ ਨਹੀਂ ਹੁੰਦਾ ਤਾਂ ਐਧਰ