( ੧੦)
ਉਸ ਤਾਰੇ ਦੇ ਵਿਚ ਇਕ ਦੇਵੀ ਦੀ ਸੂਰਤ ਨਜ਼ਰ ਆਉਣ ਲਗ ਪਈ, ਉਹ ਤਾਰਾ ਦੇਵੀ ਸਣੇ ਹੌਲੀ ਹੌਲੀ ਹੇਠਾਂ ਉਤਰਨ ਲਗ ਪਿਆ, ਸੁਰੱਸਤੀ ਨੇ ਦੇਖਿਆ ਕਿ ਇਕ ਦੇਵੀ ਸੁੰਦਰ ਸੁਨਹਿਰੀ ਵਾਲਾਂ ਵਾਲੀ ਅਤੇ ਹੀਰੇ ਜਵਾਹਰਾਂ ਦੇ ਗਹਿਣਿਆਂ ਨਾਲ ਭਰੀ ਹੋਈ ਇਸਤ੍ਰੀ ਹੈ ਉਸ ਦੇ ਸੁੰਦਰ ਚੇਹਰੇ ਉਤੇ ਤਰਸ ਦੀਆਂ ਨਿਸ਼ਾਨੀਆਂ ਅਤੇ ਪਤਲੇ ਗੁਲਾਬੀ ਬੁਲਾਂ ਵਿੱਚ ਮੁਸਕਰਾਹਟ ਦਿਸ ਰਹੀ ਹੈ, ਸੁਰੱਸਤੀ ਨੇ ਜਦ ਨੀਝ ਲਾ ਕੇ ਦੇਖਿਆ ਤਾਂ ਇਹ ਸੁੰਦਰ ਦੇਵੀ ਉਸ ਨੂੰ ਆਪਣੀ "ਮਾਂ" ਮਲੂਮ ਹੋਈ। ਸੁਰੱਸਤੀ ਪਹਿਲਾਂ ਤਾਂ ਉਸ ਨੂੰ ਵੇਖ ਕੇ ਡਰ ਗਈ ਪਰ ਫੇਰ ਬੜੀ ਪ੍ਰਸੰਨ ਹੋਈ, ਉਸ ਦੇਵੀ ਨੇ ਸੁਰੱਸਤੀ ਨੂੰ ਛੇਤੀ ਨਾਲ ਜ਼ਮੀਨ ਤੋਂ ਚੁੱਕ ਕੇ ਆਪਣੀ ਛਾਤੀ ਨਾਲ ਲਾ ਲਿਆ ਅਤੇ ਵਿਚਾਰੀ ਅਨਾਥ ਕੁੜੀ ਦੇ ਮੂੰਹੋਂ ਕਿੰਨੇ ਚਿਰ ਤਕ ਬਿਨਾਂ ਲਫਜ਼ “ਮਾਂ" ਦੇ ਹੋਰ ਕੁਝ ਨਾ ਨਿਕਲ ਸਕਿਆ। ਮਾਂ-(ਸੁਰੱਸਤੀ ਦੇ ਮੂੰਹ ਨੂੰ ਚੁੰਮ ਕੇ) ਬੱਚੜੀ! ਤੂੰ ਬੜੇ ਦੁਖ ਸਹੇ ਹਨ ਅਤੇ ਮੈਂ ਜਾਣਦੀ ਹਾਂ ਕਿ ਅਜੇ ਤੈਨੂੰ ਹੋਰ ਬੜੇ ਦੁਖ ਪੈਣੇ ਹਨ, ਤੂੰ ਬਿਲਕੁਲ ਬੇਸਮਝ ਹੈਂ ਅਤੇ ਤੇਰਾ ਸੋਹਲ ਸਰੀਰ ਕਰੜੇ ਦੁਖ ਸਹਿਣ ਦੀ ਸ਼ਕਤੀ ਨਹੀਂ ਰੱਖਦਾ, ਇਸ ਲਈ ਤੂੰ ਹੁਣ ਰੋਣਾ ਧੋਣਾ ਤਿਆਗ ਕੇ ਮੇਰੇ ਨਾਲ ਚਲੀ ਚਲ।
ਧੀ-ਕਿਥੇ ਚਲੀ ਚਲਾਂ ?
ਮਾਂ (ਤਾਰਿਆਂ ਵਲ ਉਂਗਲ ਕਰਕੇ) ਓਥੇ।
ਧੀ-ਅਣਗਿਣਤ ਤਾਰਿਆਂ ਦੇ ਭਰੇ ਹੋਏ ਅਕਾਸ਼ ਵਲ ਨਜ਼ਰ ਕਰਕੇ) ਮੇਰੇ ਵਿਚ ਇੰਨੀ ਤਾਕਤ ਨਹੀਂ, ਮੈਂ ਇਡੀ ਦੂਰ ਜਾ ਸਕਾਂਗੀ।