ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੮)

ਹੋਵੇਂਗੀ ਕਿ ਮੈਂ ਆਪਣੇ ਮਨ ਨੂੰ ਜਿੱਤਣ ਦਾ ਕੋਈ ਯਤਨ ਨਹੀਂ ਕੀਤਾ ਪਰ ਤੈਨੂੰ ਇਹ ਕਦੇ ਵੀ ਖਿਆਲ ਨਹੀਂ ਕਰਨਾ ਚਾਹੀਦਾ ਤੂੰ ਮੈਨੂੰ ਏਨਾ ਸ਼ਰਮਿੰਦਾ ਨਹੀਂ ਕਰ ਸਕਦੀ ਜਿੰਨਾ ਕਿ ਮੇਰਾ ਆਪਣਾ ਅੰਤਹਕਰਨ ਮੈਨੂੰ ਕਰਦਾ ਹੈ,ਪਰ ਮੈਂ ਗੁਨਾਹਗਾਰ ਹਾਂ, ਮੈਂ ਆਪਣੇ ਮਨ ਨੂੰ ਕਿਸੇਤਰ੍ਹਾਂ ਭੀ ਜਿੱਤ ਨਹੀਂ ਸਕਿਆ।
ਪ੍ਰੀਤਮ ਕੌਰ-ਹਾਇ! ਮੈਨੂੰ ਹੋਰ ਕੁਝ ਨਾ ਦਸੋ; ਆਪਣੇ ਦਿਲ ਵਿਚ ਹੀ ਰਖੋ ਇਕ ਇਕ ਲਫਜ਼ ਤੀਰ ਵਾਂਗ ਮੇਰੇ ਕਲੇਜੇ ਦੇ ਪਾਰ ਹੁੰਦਾ ਜਾਂਦਾ ਹੈ ਜੋ ਕੁਝ ਮੇਰੀ ਕਿਸਮਤ ਵਿਚ ਲਿਖਿਆ ਸੀ ਵਰਤ ਗਿਆ ਮੈਂ ਹੋਰ ਕੁਝ ਸੁਣਨਾ ਨਹੀਂ ਚਾਹੁੰਦੀ ਅਤੇ ਨਾ ਹੀ ਹੋਰ ਕੁਝ ਸੁਣਨਾ ਮੇਰੇ ਲਈ ਲਾਭਕਾਰੀ ਹੋ ਸਕਦਾ ਹੈ।
ਸੁੰਦਰ ਸਿੰਘ-ਨਹੀਂ ਪ੍ਰੀਤਮ ਕੌਰ! ਤੈਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਇਹ ਗੱਲਾਂ ਮੈਂ ਕਈ ਵਾਰ ਕਹਿਣ ਦਾ ਨਿਸਫਲ ਹੀਆ ਕੀਤਾ ਅਜ ਜ਼ਰੂਰ ਸੁਣ ਲੈ। ਮੈਂ ਏਸ ਘਰ ਨੂੰ ਛੱਡ ਦਿਆਂਗਾ ਮੈਂ ਮਰਾਂਗਾ ਨਹੀਂ ਪਰ ਕਿਤੇ ਨਿਕਲ ਜਾਵਾਂਗਾ। ਘਰ ਤੇ ਘਰ ਦੇ ਲੋਕ ਹੁਣ ਮੈਨੂੰ ਨਹੀਂ ਭਾਉਂਦੇ ਮੈਨੂੰ ਹੁਣ ਤੇਰੇ ਪ੍ਰੇਮ ਦੀ ਖਿਚ ਨਹੀਂ। ਹਾਂ ਮੈਂ ਤੈਨੂੰ ਹੋਰ ਵੱਧ ਨਹੀਂ ਸਤਾਵਾਂਗਾ ਸੁਰੱਸਤੀ ਨੂੰ ਲਭ ਕੇ ਉਹਦੇ ਨਾਲ ਕਿਸੇ ਹੋਰ ਥਾਂ ਜਾ ਰਹਾਂਗਾ। ਤੇ ਏਸ ਘਰ ਦੀ ਮਾਲਕ ਰਹੇਂਗੀ ਤੂੰ ਆਪਣੇ ਆਪ ਨੂੰ ਰੰਡੀ ਸਮਝ ਲਈਂ। ਕੀ ਜੇ ਮੈਂ ਮਰ ਜਾਵਾਂ ਤਾਂ ਤੂੰ ਰੰਡੀ ਨਾ ਹੋ ਜਾਏਂਂਗੀ? ਭਾਵੇਂ ਮੈਂ ਬੁਰਾ ਹਾਂ ਪਰ ਤੈਨੂੰ ਧੋਖਾ ਨਹੀਂ ਦਿਆਂਗਾ ਹੁਣ ਮੈਂ ਜਾਂਦਾ ਹਾਂ ਜੇ ਮੈਂ ਸੁਰੱਸਤੀ ਦੇ ਅਪਾਰ ਪ੍ਰੇਮ ਨੂੰ ਆਪਣੇ ਦਿਲ ਵਿਚੋਂ ਕੱਢ ਸਕਿਆ ਤਾਂ ਮੁੜ ਆਵਾਂਗਾ ਨਹੀਂ ਤਾਂ ਮੇਰੀ ਕਿਸਮਤ! ਇਹ ਤੇਰੇ ਨਾਲ ਮੇਰੀ ਅੰਤਲੀ ਮੁਲਾਕਾਲ ਹੈ।