ਪੰਨਾ:ਵਿਚਕਾਰਲੀ ਭੈਣ.pdf/103

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੦੩)

ਉਹਦੇ ਮੂੰਹ ਵੱਲ ਵੇਖਣ ਲੱਗ ਪਏ। ਗਿਰੀਨੰਦ ਸੰਗਦਿਆਂ ਕਹਿਣ ਲੱਗਾ, 'ਮੈਨੂੰ ਹੁਣ ਰੁਪਇਆਂ ਦੀ ਕੋਈ ਖਾਸ ਲੋੜ ਨਹੀਂ ਇਸੇ ਕਰਕੇ ਕਹਿ ਰਿਹਾ ਹਾਂ ਕਿ ਜਦੋਂ ਤੁਹਾਥੋਂ ਮੋੜੇ ਜਾ ਸਕਣਗੇ ਤਾਂ ਮੋੜ ਦੇਣੇ। ਉਹਨਾਂ ਲੋਕਾਂ ਨੂੰ ਵੀ ਲੋੜ ਹੈ ਜੇ ਦੇ ਦਿਉ ਤਾਂ ਚੰਗਾ ਹੀ ਹੈ, ਪਰ..... ... .....

ਗੁਰਚਰਨ ਨੇ ਪੁਛਿਆ, ਸਾਰੇ ਰੁਪੈ ਤੁਸੀਂ ਦੇ ਦਿਉਗੇ?

ਗੁਰਚਰਨ ਨੇ ਮੂੰਹਨੀਵਾਂ ਕਰਕੇ ਆਖਿਆ, 'ਹਾਂ! ਹਾਂ!' ਇਸ ਵਕਤ ਤੱਕ ਜੋ ਭੀ ਤੁਸਾਂਂ ਉਹਨਾਂ ਦਾ ਦੇਣਾ ਹੈ, ਸਭ ਨਿਬੜ ਜਾਇਗਾ।'

ਗੁਰਚਰਨ ਕੁਝ ਕਹਿਣਾ ਹੀ ਚਾਹੁੰਦੇ ਸਨ ਕਿ ਏਨੇ ਚਿਰ ਨੂੰ ਅੱਨਾਕਾਲੀ ਭੱਜੀ ਆਈ। ਕਹਿਣ ਲੱਗੀ, 'ਬੀਬੀ! ਬੀਬੀ! ਛੇਤੀ ਕਰ। ਸ਼ੇਖਰ ਬਾਬੂ ਨੇ ਕਪੜੇ ਪਾਉਣ ਲਈ ਕਿਹਾ ਹੈ, ਥੀਏਟਰ ਵੇਖਣ ਜਾਣਾ ਹੋਵੇਗਾ’ ਇਹ ਆਖਕੇ ਉਹ ਜਿੱਦਾਂ ਆਈ ਸੀ ਉਸੇਤਰਾਂ ਹੀ ਚਲੀ ਗਈ। ਉਹਦੇ ਸ਼ੌਕ ਨੂੰ ਵੇਖਕੇ ਗੁਰਚਰਨ ਹੱਸ ਪਿਆ, ਲਤਾ ਟਿੱਕਕੇ ਬੈਠੀ ਰਹੀ।

ਅਨਾਕਾਲੀ ਪਲ ਮਗਰੋਂ ਹੀ ਫੇਰ ਆ ਗਈ ਤੇ ਆਖਣ ਲੱਗੀ, 'ਛੇਤੀ ਵੀ ਕਰ ਬੀਬੀ, ਸਾਰੇ ਖੜੇ ਤੈਨੂੰ ਉਡੀਕ, ਰਹੇ ਹਨ।'

ਫੇਰ ਵੀ ਲਲਿਤਾ ਉੱਠਣ ਨੂੰ ਤਿਆਰ ਨ ਹੋਈ। ਉਹ ਉਸ ਰੁਪਇਆਂ ਦੀ ਗੱਲ ਨੂੰ ਅਖੀਰ ਤੱਕ ਸੁਣਕੇ ਜਾਣਾ ਚਾਹੁੰਦੀ ਸੀ, ਪਰ ਗੁਰਚਰਨ ਨੇ ਕਾਲੀ ਦੇ ਮੂੰਹ ਵੱਲ ਵੇਖਦਿਆਂ ਹੋਇਆ ਲਲਿਤਾ ਦੇ ਮੱਥੇ ਤੇ ਹੱਥ ਰੱਖਕੇ ਆਖਿਆ,