ਪੰਨਾ:ਵਿਚਕਾਰਲੀ ਭੈਣ.pdf/129

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੩੧)

ਆਖਿਆ ਮਾਂ, "ਮਲੂਮ ਹੁੰਦਾ ਹੈ ਕਿ ਲਲਿਤਾ ਦੀ ਮੰਗਣੀ ਗਿਰੀਨ ਬਾਬੂ ਦੇ ਨਾਲ ਹੀ ਹੋ ਰਹੀ ਹੈ। ਮੈਂ ਇਹ ਗਲ ਪਹਿਲਾਂ ਹੀ ਜਾਣਦਾ ਸਾਂ।"

ਸ਼ੇਖਰ ਨੇ ਬਿਨਾਂ ਸੁਰ ਚੁੱਕੇ ਹੀ ਕਿਹਾ, ਕਿੰਨ ਆਖਿਆ ਹੈ?"

"ਉਹਦੀ ਮਾਮੀ ਨੇ।" ਕਲ ਦੁਪਹਿਰ ਨੂੰ, ਜਦੋਂ ਤੇਰੇ ਬਾਬੂ ਜੀ ਸੌਂ ਗਏ ਸਨ, ਮੈਂ ਆਪੇ ਉਨ੍ਹਾਂ ਦੇ ਘਰ ਮਿਲਣ ਗਈ ਸਾਂ। ਉਹਨੇ ਰੋ ਰੋ ਕੇ ਅੱਖਾਂ ਸੁਜਾ ਲਈਆਂ ਹਨ।" ਥੋੜਾ ਚਿਰ ਚੁੱਪ ਰਹਿਕੇ ਪੱਲੇ ਨਾਲ ਅੱਖਾਂ ਪੂੰਝ ਕੇ ਉਹ ਬੋਲੀ!” ਕਿਸਮਤ ਹੈ, ਕਿਸਮਤ! ਕਿਸਮਤ ਦਾ ਲਿਖਿਆ ਕੋਈ ਨਹੀਂ ਮੇਟ ਸਕਦਾ। ਕਿਹਨੂੰ ਦੋਸ਼ ਦੇਈਏ? ਫੇਰ ਵੀ ਗਰੀਨ ਚੰਗਾ ਮੁੰਡਾ ਹੈ! ਪੈਸੇ ਵਾਲਾ ਹੈ ਲਲਿਤਾ ਨੂੰ ਕੋਈ ਤਕਲੀਫ ਨਹੀਂ ਹੋਵੇਗੀ।" ਇਹ ਆਖ ਕੇ ਉਹ ਚੁੱਪ ਹੋ ਗਈ।

ਜਵਾਬ ਵਿਚ ਸ਼ੇਖਰ ਨੇ ਕੁਝ ਨਹੀਂ ਆਖਿਆ। ਨੀਵੀਂ ਪਾਈ ਥਾਲੀ ਵਿਚ ਚੀਜ਼ਾਂ ਐਧਰ ਊਧਰ ਕਰਨ ਲੱਗ ਪਿਆ। ਥੋੜੇ ਚਿਰ ਪਿਛੋਂ ਮਾਂ ਦੇ ਉਠ ਜਾਣ ਨਾਲ ਉਹ ਵੀ ਉਠ ਬੈਠਾ ਤੇ ਹੱਥ ਮੂੰਹ ਧੋਕੇ ਬਿਸਤਰੇ ਤੇ ਜਾ ਪਿਆ।

ਦੂਜੇ ਦਿਨ ਜ਼ਰਾ ਟਹਿਲਣ ਲਈ ਉਹ ਸੜਕ ਤੇ ਨਿਕਲਿਆ ਸੀ। ਉਸ ਵੇਲੇ ਗੁਰਚਰਨ ਦੀ ਬਾਹਰ ਵਾਲੀ ਬੈਠਕ ਵਿਚ ਰੋਜ਼ ਵਾਂਗੂੰ ਚਾਹ-ਪਾਨ ਦੀ ਸਭਾ ਬੈਠੀ ਹੋਈ ਸੀ, ਬੜੇ ਜੋਸ਼ ਨਾਲ ਹਾਸਾ ਠੱਠਾ ਤੇ ਗਪ ਸ਼ੱਪ ਹੋ ਰਹੀ ਸੀ। ਇਹ ਰੌਲਾ ਸੁਣਕੇ ਸ਼ੇਖਰ ਨੇ ਕੁਝ ਚਿਰ ਸੋਚਿਆ ਤੇ ਫੇਰ ਅੱਗੇ ਵਧਕੇ ਉਨ੍ਹਾਂ ਸ਼ਬਦਾਂਨੂੰ ਚੇਤੇ ਕਰਦਾ ਹੋਇਆ ਗੁਰਚਰਨ