ਪੰਨਾ:ਵਿਚਕਾਰਲੀ ਭੈਣ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੨)

ਦੀ ਬਾਹਰ ਵਾਲੀ ਬੈਠਕ ਵਿਚ ਜਾ ਵੜਿਆ। ਉਹਦੇ ਪਹੰਚਦਿਆਂ ਹੀ ਸਭ ਦੇ ਸਿਰ ਪਾਣੀ ਪੈ ਗਿਆ ਤੇ ਸਭ ਰੌਲਾ ਬੰਦ ਹੋ ਗਿਆ। ਉਹਦੇ ਮੂੰਹ ਵੱਲ ਵੇਖਦਿਆਂ ਹੀ ਸਭ ਦੇ ਮੂੰਹ ਫਿੱਕੇ ਪੈ ਗਏ।

ਲਲਿਤਾ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ ਸੀ ਕਿ ਸ਼ੇਖਰ ਆਗਿਆ ਹੈ। ਅੱਜ ਇੱਥੇ ਗਿਰੀ ਨੰਦ ਤੋਂ ਬਿਨਾ ਇਕ ਹੋਰ ਸਜਣ ਵੀ ਆਏ ਹੋਏ ਸਨ। ਉਹ ਹੈਰਾਨਗੀ ਨਾਲ ਸ਼ੇਖਰ ਦੇ ਮੂੰਹ ਵੱਲ ਵੇਖਣ ਲੱਗ ਪਏ। ਗਿਰੀ ਨੰਦ ਦਾ ਚਿਹਰਾ ਬਹੁਤ ਹੀ ਗੰਭੀਰ ਹੋਗਿਆ। ਉਹ ਦੀਵਾਰ ਵੱਲੇ ਵੇਖਣ ਲੱਗ ਪਿਆ। ਸਭ ਨਾਲੋਂ ਬਹੁਤ ਹੀ ਖੱਪ ਗੁਰਚਰਨ ਖੁਦ ਪਾ ਰਿਹਾ ਸੀ, ਉਹਦਾ ਚਿਹਰਾ ਵੀ ਇਕ ਵਾਰੀ ਹੀ ਪੀਲਾ ਪੈ ਗਿਆ। ਲਲਿਤਾ ਉਸ ਪਾਸ ਬੈਠੀ ਚਾਹ ਬਣਾ ਰਹੀ ਸੀ। ਉਹਨੇ ਇਕ ਵੇਰਾਂ ਸਿਰ ਚੁਕ ਕੇ ਵੇਖਿਆ ਤੇ ਫੇਰ ਨੀਵੀਂ ਪਾ ਲਈ।

ਸ਼ੇਖਰ ਨੇ ਅਗਾਂਹ ਹੋਕੇ ਸਿਰ ਨਵਾਕੇ ਸਾਰਿਆਂ ਨੂੰ ਪ੍ਰਨਾਮ ਕੀਤੀ। ਇਕ ਪਾਸੇ ਬਹਿਕੇ ਹਸਦਾ ਹਸਦਾ ਬੋਲਿਆ, “ਕੀ ਗੱਲ ਹੈ, ਇਕ ਵਾਰੀ ਸਾਰੇ ਕਿਉਂ ਚੁਪ ਹੋ ਗਏ ਹੋ?"

ਗੁਰਚਰਨ ਨੇ ਹੌਲੀ ਜਹੀ,ਖਬਰੇ ਅਸ਼ੀਰਵਾਦ ਦਿਤੀ, ਪਤਾ ਕੁਝ ਨਾ ਲਗ ਸਕਿਆ।

ਉਹਦੇ ਮਨ ਦਾ ਭਾਵ ਸ਼ੇਖਰ ਸਮਝ ਗਿਆ। ਇਸ ਕਰਕੇ ਉਹਨੂੰ ਆਪਣਾ ਆਪ ਸੰਭਾਲਣ ਦਾ ਮੌਕਾ ਦੇਣ ਲਈ ਉਸ ਆਪ ਹੀ ਗਲ ਛੇੜੀ। ਸਵੇਰ ਦੀ ਗੱਡੀ ਆ ਜਾਣ ਦੀਆਂ ਗੱਲਾਂ, ਮਾਂ ਦੀ ਬੀਮਾਰੀ ਨੂੰ ਆਰਾਮ ਆ ਜਾਣ ਦੀਆਂ