(੧੩੪)
ਧੋਤੀ ਦੇ ਪਲੇ ਨਾਲ ਆਪਣਾ ਮੂੰਹ ਪੂੰਝਣ ਲਗ ਪਏ। ਗਿਰੀਨੰਦ ਦੋਸ਼ੀ ਵਾਂਗੂੰ ਮੂੰਹ ਬਣਾ ਕੇ ਬਾਰੀ ਵੱਲ ਵੇਖਦੇ ਰਹੇ। ਲਲਿਤਾ ਪਹਿਲਾਂ ਹੀ ਉਠਕੇ ਚਲੀ ਗਈ ਸੀ।
ਕੁਝ ਚਿਰ ਪਿਛੋਂ ਸ਼ੇਖਰ ਰਸੋਈ ਪਾਸੇ ਦੀ ਹੋਕੇ, ਬਰਾਂਡੇ ਵਿਚੋਂ ਲੰਘਕੇ ਵਿਹੜੇ ਵਿਚ ਦਾਖਲ ਹੋ ਰਿਹਾ ਸੀ। ਵੇਖਿਆ ਕਿ ਹਨੇਰੇ ਵਿਚ ਬੂਹੇ ਦੇ ਉਹਲੇ ਲਲਿਤਾ ਖੜੀ ਹੈ। ਉਹਨੇ ਧਰਤੀ ਤੇ ਮੱਥਾ ਟੇਕਕੇ ਪ੍ਰਨਾਮ ਕੀਤੀ ਤੇ ਉਠ ਕੇ ਖਲੋ ਗਈ। ਉਹਦਾ ਮੂੰਹ ਸ਼ੇਖਰ ਦੀ ਛਾਤੀ ਦੇ ਬਿਲਕੁਲ ਨੇੜੇ ਪਹੁੰਚ ਗਿਆ ਸੀ। ਉਹ ਪਲ ਕੁ ਖਲੋਤੀ ਪਤਾ ਨਹੀਂ ਕੀ ਸੋਚਦੀ ਰਹੀ। ਫੇਰ ਪਿਛੇ ਹਟਦੀ ਹੋਈ ਬੋਲੀ, “ਮੇਰੀ ਚਿਠੀ ਦਾ ਜਵਾਬ ਕਿਉਂ ਨਹੀਂ ਦਿਤਾ?"
‘‘ਕਦੋਂ ਮੈਨੂੰ ਤਾਂ ਕੋਈ ਚਿਠੀ ਨਹੀਂ ਮਿਲੀ ਕੀ ਲਿਖਿਆ ਸੀ?"
ਲਲਿਤਾ ਨੇ ਆਖਿਆ, 'ਕਈ ਗੱਲਾਂ, ਖੈਰ ਜਾਣ ਦਿਓ। ਸਾਰੀਆਂ ਗੱਲਾਂ ਸੁਣ ਤਾਂ ਲਈਆਂ ਹਨ ਉਹ ਤੁਸੀਂ ਹੀ ਦਸੋ ਤੁਹਾਡੀ ਕੀ ਆਗਿਆ ਹੈ।"
ਸ਼ੇਖਰ ਨੇ ਅਸਚਰਜ ਭਰੀ ਅਵਾਜ਼ ਵਿਚ ਆਖਿਆ, ਮੇਰੀ ਆਗਿਆ! ਮੇਰੀ ਆਗਿਆ ਨਾਲ ਕੀ ਹੋਵੇਗਾ?
ਲਲਿਤਾ ਸ਼ੱਕ ਦੀਆਂ ਨਜ਼ਰਾਂ ਨਾਲ ਉਸਨੂੰ ਦੇਖਦੀ ਹੋਈ ਬੋਲੀ, ਕਿਉਂ?
ਹੋਰ ਕੀ! ਲਲਤਾ ਮੈਂ ਕਿਸ ਨੂੰ ਆਗਿਆ ਦੇਵਾਂ?
ਮੈਨੂੰ ਹੋਰ ਕਿਸ ਨੂੰ!
ਤੈਨੂੰ ਕੀ ਆਖਾਂ ਜੇ ਆਖਾਂ ਵੀ ਤਾਂ ਤੂੰ ਕਦੋਂ ਮੰਨਣ