ਪੰਨਾ:ਵਿਚਕਾਰਲੀ ਭੈਣ.pdf/136

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੩੮)

ਜੈਸਾ ਤੇ ਨਾ ਹੀ ਭਰਾ ਜੈਸਾ ਜਾਣ ਸਕੀ ਸੀ। ਇਸੇ ਤਰ੍ਹਾਂ ਸ਼ੇਖਰ ਵੀ ਉਸ ਨਾਲ ਪਿਆਰ ਕਰਦਾ ਹੋਇਆ ਆਪਣੇ ਪਿਆਰ ਦੇ ਦਰਜੇ ਨੂੰ ਨਹੀਂ ਸੀ ਸਮਝ ਸਕਿਆ। ਉਹ ਨੂੰ ਖਿਆਲ ਸੀ ਕਿ ਸ਼ਾਇਦ ਉਹ ਲਲਿਤਾ ਨੂੰ ਨਹੀਂ ਹਾਸਲ ਕਰ ਸਕੇਗਾ।ਸੋ ਪ੍ਰਦੇਸ ਜਾਣ ਤੋਂ ਪਹਿਲਾਂ ਉਹ ਉਹਦੇ ਗੱਲ ਵਿਚ ਹਾਰ ਪਾਕੇ, ਉਸ ਨਾਲ ਆਤਮਕ ਸਬੰਧ ਜੋੜ ਗਿਆ ਸੀ ਤੇ ਇਸ ਵਿੱਥ ਨੂੰ ਮੇਲ ਗਿਆ ਸੀ।

ਬਾਹਰ ਪ੍ਰਦੇਸ ਵਿਚ ਬੈਠਾ, ਗੁਰਚਰਨ ਦੇ ਧਰਮ ਬਦਲਣ ਨੂੰ ਸੁਣਕੇ ਉਹ ਇਹੋ ਚਿੰਤਾ ਕਰਦਾ ਰਹਿੰਦਾ ਸੀ ਕਿ ਕਿਤੇ ਸੱਚ ਮੁਚ ਹੀ ਲਲਿਤਾ ਹੱਥੋਂ ਨ ਚਲੀ ਜਾਏ। ਔਖੀ ਹੋਵੇ ਜਾਂ ਸੌਖੀ, ਉਹ ਇਸ ਹੀ ਦੁਬਧਾ ਵਿਚ ਪਿਆ ਹੋਇਆ ਸੀ। ਅੱਜ ਲਲਿਤਾ ਦੇ ਸਾਫ ਸਾਫ ਕਹਿਣ ਤੇ ਉਸਨੇ ਵਿਚਾਰਾਂ ਨੂੰ ਉਲਟ ਕੇ ਬਿਲਕੁਲ ਦੂਜੇ ਪਾਸੇ ਬਦਲ ਦਿਤਾ। ਪਹਿਲੇ ਤਾਂ ਉਸ ਨੂੰ ਚਿੰਤਾ ਸੀ ਕਿ ਸ਼ਾਇਦ ਲਲਿਤਾ ਨ ਮਿਲ ਸਕੇ ਪਰ ਹੁਣ ਚਿੰਤਾ ਸੀ ਕਿ ਸ਼ਾਇਦ ਇਹ ਬਿੱਜ ਗਲੋਂ ਨਾ ਹੀ ਲਹਿ ਸਕੇ।

ਸਿਆਮ ਬਾਜ਼ਾਰ ਵਾਲਾ ਸਾਕ ਵੀ ਰਹਿ ਚੁੱਕਾ ਸੀ। ਸ਼ਾਇਦ ਉਹ ਲੋਕ ਐਨਾ ਰੁਪਇਆ ਦੇਣ ਵਾਸਤੇ ਤਿਆਰ ਨਹੀਂਂ ਸਨ। ਸ਼ੇਖਰ ਦੀ ਮਾਂ ਨੂੰ ਵੀ ਉਹ ਲੜਕੀ ਪਸੰਦ ਨਹੀਂ ਆਈ ਸੀ ਭਾਵੇਂ ਸ਼ੇਖਰ ਨੂੰ ਉਸ ਬਲਾ ਪਾਸੋਂ ਛੁਟਕਾਰਾ ਮਿਲ ਗਿਆ ਸੀ, ਪਰ ਨਵੀਨ ਰਾਏ ਦਸ ਵੀਹ ਹਜ਼ਾਰ ਦੇ ਸੁਪਨੇ ਹਾਲੀ ਵੀ ਲੈ ਰਹੇ ਸਨ। ਤੇ ਉਹਨਾਂ ਨੂੰ ਇਸ ਸਾਕ ਦੇ ਟੁਟ ਜਾਣ ਦਾ ਯਕੀਨ ਵੀ ਨਹੀਂ ਸੀ।