ਪੰਨਾ:ਵਿਚਕਾਰਲੀ ਭੈਣ.pdf/151

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੫੩)

ਨਿਭ ਸਕੇ। ਉਹ ਆਪਣੀਆਂ ਅੱਖਾਂ ਨਾਲ ਇਹ ਨ ਵੇਖ ਸਕੇ। ਬੀਮਾਰੀ ਦੇ ਟੰਟਿਆਂ ਨੇ ਉਹਨਾਂ ਨੂੰ ਮੋਹਲਤ ਨਹੀਂ ਸੀ ਦਿੱਤੀ, ਉਹਨਾਂ ਦੇ ਸੁਰਗ ਵਿਚੋਂ ਦੇਖ ਲਿਆ ਕਿ ਉਸ ਵੇਲੇ ਗਿਰੀ ਨੰਦ ਨੇ ਖੁਸ਼ੀ ਖੁਸ਼ੀ ਤੇ ਸੱਚੇ ਦਿਲੋਂ ਹੀ ਉਹਨਾਂ ਨੂੰ ਬਚਨ ਦਿਤਾ ਸੀ।

ਗੁਰਚਰਨ ਦੇ ਕਲਕਤੇ ਵਾਲੇ ਮਕਾਨ ਵਿਚ ਜੋ ਕਰਾਏ ਦਾਰ ਸਨ ਉਹ ਉਹਨਾਂ ਦੀ ਰਾਹੀਂ ਭੁਵਨੇਸ਼ਵਰੀ ਨੂੰ ਕਦੀ ਕਦੀ ਇਹਦਾ ਪਤਾ ਮਿਲਦਾ ਰਹਿੰਦਾ ਸੀ। ਗੁਰਚਰਨ ਦੇ ਮਰਨ ਦੀ ਖਬਰ ਵੀ ਇਸਨੂੰ ਕਰਾਏਦਾਰਾਂ ਪਾਸੋਂ ਹੀ ਮਿਲ ਸਕੀ ਸੀ।

ਇਸ ਤੋਂ ਪਿਛੋਂ ਇਕ ਜ਼ਬਰਦਸਤ ਘਟਨਾ ਹੋਈ। ਨਵੀਨ ਰਾਏ ਵੀ ਅਚਨਚੇਤ ਹੀ ਮਰ ਗਿਆ। ਭਵਨੇਸ਼ਵਰੀ ਦੁੱਖ ਨਾਲ ਪਾਗਲ ਜਹੀ ਹੋਕੇ ਨੋਂਹ ਨੂੰ ਘਰ ਦਾ ਭਾਰ ਸੌਂਪ ਕੇ ਆਪ ਕਾਂਸ਼ੀ ਚਲੀ ਗਈ, ਜਾਂਦੀ ਹੋਈ ਆਖ ਗਈ, ਆਵਣ ਵਾਲੇ ਸਾਲ ਵਿਚ ਮੈਂ ਸਭ ਕੁਝ ਠੀਕ ਕਰਕੇ ਸ਼ੇਖਰ ਦਾ ਵਿਆਹ ਕਰ ਜਾਵਾਂਗੀ।

ਵਿਆਹ ਦਾ ਪ੍ਰਬੰਧ ਨਵੀਨ ਰਾਏ ਖੁਦ ਹੀ ਕਰ ਗਏ ਸਨ। ਹੁਣ ਤੱਕ ਵਿਆਹ ਹੋ ਜਾਣਾ ਸੀ ਪਰ ਉਹਨਾਂ ਦੀ ਅਚਾਨਕ ਮੌਤ ਨੇ ਵਿਆਹ ਨੂੰ ਇਕ ਸਾਲ ਹੋਰ ਪਿਛੇ ਪਾ ਦਿੱਤਾ। ਪਰ ਧੀ ਵਾਲੇ ਹੁਣ ਕੁਝ ਜ਼ਿਆਦਾ ਦੇਰ ਨਹੀਂ ਸਨ ਕਰ ਸਕਦੇ। ਉਹ ਕਲ ਆਪ ਆਕੋ ਲੜਕੇ ਨੂੰ ਅਸ਼ੀਰਬਾਦ ਕਰ ਗਏ ਸਨ, ਕਿਉਂਕਿ ਉਸੇ ਮਹੀਨੇ ਵਿਆਹ ਹੋ ਜਾਣਾ ਸੀ ਸੋ ਸ਼ੇਖਰ ਮਾਂ ਨੂੰ ਲਿਆਉਣ ਦੀਆਂ ਤਿਆਰੀਆਂ ਕਰ ਰਿਹਾ