ਪੰਨਾ:ਵਿਚਕਾਰਲੀ ਭੈਣ.pdf/152

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੪)

ਸੀ, ਅਲਮਾਰੀ ਵਿਚੋਂ ਚੀਜਾਂ ਕੱਢ ਬਕਸ ਵਿਚ ਸਜਾ ਰਿਹਾ ਸੀ।

ਕਈਆਂ ਦਿਨਾਂ ਪਿਛੋਂ ਸ਼ੇਖਰ ਨੂੰ ਅਜ ਲਲਿਤਾ ਦੀ ਯਾਦ ਫੇਰ ਆਈ। ਕਿਉਂਕਿ ਇਹ ਸਭ ਕੰਮ ਲਲਿਤਾ ਹੀ ਕਰਿਆ ਕਰਦੀ ਸੀ।

ਤਿੰਨ ਸਾਲ ਤੋਂ ਜ਼ਿਆਦਾ ਚਿਰ ਹੋਗਿਆ ਉਹ ਸਾਰੇ ਇਥੋਂ ਚਲੇ ਗਏ ਸਨ। ਇਨੇ ਲੰਮੇ ਸਮੇਂ ਵਿਚ ਉਸਨੂੰ ਇਹਨਾਂ ਦਾ ਕੋਈ ਪਤਾ ਹੀ ਨ ਮਿਲ ਸਕਿਆ ਮਲੂਮ ਕਰਨ ਦੀ ਕੋਸ਼ਸ਼ ਵੀ ਨਹੀਂ ਕੀਤੀ ਤੇ ਸ਼ਾਇਦ ਹੁਣ ਉਹਨੂੰ ਕੋਈ ਦਿਲਚਸਪੀ ਵੀ ਨਹੀਂ ਸੀ ਰਹੀ। ਲਲਿਤਾ ਨਾਲ ਉਹਨੂੰ ਹੌਲੀ ਹੌਲੀ ਘਿਰਣਾ ਜਹੀ ਹੁੰਦੀ ਜਾਂਦੀ ਸੀ, ਪਰ ਅਜ ਅਚਾਨਕ ਹੀ ਉਹਦੇ ਮਨ ਵਿਚ ਆਈ, ਚੰਗਾ ਹੁੰਦਾ ਜੇ ਉਹਦੀ ਖਬਰ ਮਿਲ ਜਾਂਦੀ। ਕੋਈ ਕਿਸਤਰਾਂ ਰਹਿ ਰਿਹਾ ਹੈ, ਹਾਲਾਂ ਕਿ ਉਹ ਇਹ ਗਲ ਜਾਣਦਾ ਸੀ ਕਿ ਉਹ ਸਾਰੇ ਖੁਸ਼ਹੀ ਹੋਣਗੇ, ਕਿਉਂਂਕਿ ਗਿਰੀਨੰਦ ਦੇ ਕੋਲ ਰੁਪਿਆ ਹੈ। ਲਲਿਤਾ ਨੂੰ ਕੋਈ ਤਕਲੀਫ ਨਾ ਹੋਵੇਗੀ। ਫੇਰ ਵੀ ਉਹਦਾ ਇਹ ਸੁਣਨ ਨੂੰ ਜੀ ਕਰਦਾ ਸੀ ਕਿ ਉਹਦਾ ਵਿਆਹ ਕਦੋਂ ਹੋਇਆ ਗਿਰੀ ਨੰਦ ਦੇ ਨਾਲ ਉਹ ਕਿੱਦਾਂ ਰਹਿ ਰਹੀ ਹੈ, ਆਦਿ।

ਗੁਰਚਰਨ ਦੇ ਮਕਾਨ ਵਿਚ ਹੁਣ ਕੋਈ ਕਰਾਏਦਾਰ ਨਹੀਂ ਰਹਿੰਦਾ। ਦੋਂਹ ਮਹੀਨਿਆਂ ਤੋਂ ਮਕਾਨ ਖਾਲੀ ਪਿਆ ਹੈ। ਸ਼ੇਖਰ ਦੇ ਮਨ ਵਿਚ ਆਈ ਕਿ ਇਕ ਵੇਰਾਂ ਚਾਰੂ ਦੇ ਪਿਉ ਕੋਲੋਂ ਜਾਕੇ ਹੀ ਪੁਛ ਆਵੇ। ਕਿਉਂਕਿ ਉਸਨੂੰ ਗਿਰੀ ਨੰਦ ਦੀ ਸਾਰੀ ਗਲ ਬਾਤ ਦਾ ਜ਼ਰੂਰ ਪਤਾ ਹੋਵੇਗਾ। ਪਰ