ਪੰਨਾ:ਵਿਚਕਾਰਲੀ ਭੈਣ.pdf/160

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੨)

ਮੂੰਹ ਵੱਲ ਵੇਖਦਾ ਰਿਹਾ, ਫੇਰ ਕਹਿਣ ਲੱਗਾ, ਮੈਨੂੰ ਮੁਆਫ ਕਰਨਾ ਗਿਰੀਨ ਬਾਬੂ, ਕੀ ਤੁਹਾਡੇ ਨਾਲ ਲਲਿਤਾ ਵਿਆਹੀ ਨਹੀਂ?

ਗਿਰੀ ਨੰਦ ਨੇ ਦੰਦਾਂ ਥਲੇ ਜਬਾਨ ਦੇਕੇ ਆਖਿਆ, ‘ਜੀ ਨਹੀਂ ! ਉਹਨਾਂਦੇ ਘਰ ਦੇ ਸਾਰੇ ਜੀਆਂ ਨੂੰ ਤੁਸੀਂ ਜਾਣਦੇ ਹੋ। ਮੇਰਾ ਵਿਆਹ ਤਾਂ ਕਾਲੀ ਨਾਲ ਹੋਇਆ ਹੈ ।'

'ਪਰ ਇਹ ਗੱਲ ਤਾਂ ਨਹੀਂ ਸੀ ।'

ਗਿਰੀ ਨੰਦ ਨੇ ਲਲਿਤਾ ਦੇ ਮੂੰਹੋਂ ਸਾਰੀਆਂ ਗਲਾਂ ਸੁਣ ਰਖੀਆਂ ਸਨ, ਉਸਨੇ ਆਖਿਆ, 'ਨਹੀਂ ਇਹ ਠੀਕ ਹੈ ਕਿ ਇਹ ਗਲ ਬਾਤ ਨਹੀਂ ਸੀ, ਗੁਰਚਰਨ ਬਾਬੂ ਮਰਨ ਸਮੇਂ ਮੈਨੂੰ ਕਹਿ ਗਏ ਸਨ ਕਿ ਸ਼ਾਦੀ ਦੂਸਰੇ ਥਾਂ ਨਹੀਂ ਕਰਨੀ, ਮੈਂ ਵੀ ਇਹ ਬਚਨ ਦੇ ਚੁੱਕਾ ਸਾਂ । ਉਹਨਾਂ ਦੇ ਮਰਨ ਤੋਂ ਪਿਛੋਂ ਭੈਣ ਜੀ ਨੇ ਮੈਨੂੰ ਸਾਰੀਆਂ ਗਲਾਂ ਸਮਝਾਕੇ ਕਿਹਾ, ਹਾਲਾਂ ਕਿ ਇਹ ਸਾਰੀਆਂ ਗਲਾਂ ਦਾ ਕਿਸੇ ਨੂੰ ਪਤਾ ਨਹੀਂ ਸੀ ਕਿ ਉਹਨਾਂ ਦਾ ਵਿਆਹ ਪਹਿਲਾਂ ਹੋ ਚੁੱਕਾ ਹੈ, ਤੇ ਉਹਨਾ ਦੇ ਪਤੀ ਜੀਉਂਦੇ ਹਨ, ਇਹਨਾਂ ਗੱਲਾਂ ਨੂੰ ਸ਼ਾਇਦ ਕੋਈ ਵੀ ਨ ਮੰਨਦਾ, ਪਰ ਮੈਂ ਉਹਨਾਂ ਦੀ ਕਿਸੇ ਗਲ ਤੇ ਬੇ ਪ੍ਰਤੀਤੀ ਨਹੀਂ ਕੀਤੀ, ਇਸ ਤੋਂ ਬਿਨਾਂ ਇਸਤਰੀਆਂ ਦਾ ਇਕ ਵਾਰੀ ਹੀ ਵਿਆਹ ਹੁੰਦਾ ਹੈ, ਘੜੀ ਮੁੜੀ ਨਹੀਂ। 'ਓਹ ਇਹ ਕੀ?'

ਸ਼ੇਖਰ ਦੀਆਂ ਅੱਖਾਂ ਅਥਰੂਆਂ ਨਾਲ ਭਰ ਆਈਆਂ ਤੇ ਉਹਨਾਂ ਵਿਚੋਂ ਗਰੀਨ ਦੇ ਸਾਹਮਣੇ ਹੀ ਕੜ ਪਾਟ ਗਏ! ਉਹਨਾਂ ਨੂੰ ਇਹ ਖਿਆਲ ਹੀ ਨਾ ਰਿਹਾ ਕਿ ਆਦਮੀ ਦੇ ਸਾਹਮਣੇ ਆਦਮੀ ਦੀ ਇਹ ਕਮਜ਼ੋਰੀ ਜ਼ਾਹਿਰ ਹੋ ਜਾਣੀ