ਪੰਨਾ:ਵਿਚਕਾਰਲੀ ਭੈਣ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੯)

ਲੈਕੇ ਭੱਜ ਗਿਆ ਤੇ ਹੁਣ ਖਰਚ ਕੇ ਵਾਪਸ ਆ ਰਿਹਾ ਹੈ।

ਹੇਮਾਂਗਨੀ ਨੂੰ ਇਸ ਤੇ ਭਰੋਸਾ ਨ ਆਇਆ, ਕਹਿਣ ਲੱਗੀ ਕਿਸ ਨੇ ਦਸਿਆ ਹੈ ਕਿ ਉਹ ਰੁਪੈ ਵਸੂਲ ਕਰ ਚੁੱਕਾ ਹੈ ?

"ਲਛਮਣ ਆਪ ਹੀ ਆਕੇ ਆਖ ਗਿਆ ਹੈ।"

ਇਹ ਆਖ ਕੇ 'ਲਲਤ’ ਪੜ੍ਹਨ ਚਲਿਆ ਗਿਆ, ਦੋ ਤਿੰਨਾਂ ਘੰਟਿਆਂ ਤਕ ਕੋਈ ਰੌਲਾ ਨ ਸੁਣਿਆ ਗਿਆ। ਦਸ ਵਜੇ ਦੇ ਕਰੀਬ ਲਾਂਗਰਿਆਣੀ ਕੁਝ ਰੋਟੀਆਂ ਦੇ ਗਈ ਸੀ। ਹੇਮਾਂਗਨੀ ਉਠ ਕੇ ਬਹਿਣਾ ਹੀ ਚਾਹੁੰਦੀ ਸੀ ਕਿ ਉਸਦੇ ਸਾਹਮਣੇ ਹੀ ਭਾਰਾ ਭਾਰਤ ਦਾ ਯੁੱਧ ਮੱਚ ਗਿਆ। ਕਦੰਬਨੀ ਦੇ ਪਿਛੇ ਪਿਛੇ ਪਾਂਚੂ ਗੋਪਾਲ ਕਿਸ਼ਨ ਦਾ ਕੰਨ ਫੜੀ ਧੂਹੀ ਲਿਆ ਰਿਹਾ ਸੀ। ਨਾਲ ਵਿਪਨ ਦੇ ਵੱਡੇ ਭਰਾ ਵੀ ਹਨ। ਵਿਪਨ ਨੂੰ ਸੱਦਣ ਵਾਸਤੇ ਹੱਟੀ ਤੇ ਆਦਮੀ ਭੇਜਿਆ ਗਿਆ ਹੈ।

ਹੇਮਾਂਗਨੀ ਨੇ ਘਬਰਾਕੇ ਸਿਰ ਤੇ ਲੀੜਾ ਲਿਆ ਤੇ ਉਠ ਕੇ ਕਮਰੇ ਦੀ ਇੱਕ ਨੁਕਰੇ ਖੜੀ ਹੋ ਗਈ। ਤਦ ਕਦੰਬਨੀ ਨੇ ਲੜਾਈ ਦਾ ਚਾਰਜ ਆਪਣੇ ਹੱਥ ਵਿੱਚ ਲੈ ਲਿਆ। ਦਰਵਾਜੇ ਦੇ ਸਾਹਮਣੇ ਆਕੇ ਖੂਬ ਹੱਥ ਪੈਰ ਮਾਰ ਮਾਰ ਕੇ ਆਖਣਾ ਸ਼ੁਰੂ ਕਰ ਦਿੱਤਾ:-

ਹੇਮਾਂਗਨੀ ਮੈਂ ਤੇਰੀ ਜਿਠਾਣੀ ਹਾਂ। ਤੂੰ ਮੈਨੂੰ ਕੁਤਿਆਂ ਬਿਲਿਆਂ ਵਾਂਗ ਸਮਝਦੀ ਰਹੀਏਂ ਕੋਈ ਹਰਜ ਨਹੀਂ। ਪਰ ਮੈਂ ਤੈਨੂੰ ਹਜ਼ਾਰ ਵਾਰ ਆਖਿਆ ਹੈ ਕਿ ਐਵੇਂ ਝੂਠ ਮੂਠ ਦਾ ਵਿਖਾਵੇ ਦਾ ਪਿਆਰ ਵਿਖਾਕੇ ਮੇਰੇ ਭਰਾ ਦਾ ਝੁੱਗਾ ਚੌੜ ਨ