ਪੰਨਾ:ਵਿਚਕਾਰਲੀ ਭੈਣ.pdf/6

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੬)


ਇਸਦੀ ਸਕੂਲ ਦੀ ਫੀਸ ਪੂਰੀ ਕਰਦੀ ਹੁੰਦੀ ਸੀ। ਨਵੀਨ ਨੇ ਗੁਸੇ ਨੂੰ ਰੋਕਕੇ ਆਖਿਆ ‘ਚੰਗੀ ਗਲ ਹੈ।'

ਕਾਦੰਬਨੀ ਨੇ ਆਖਿਆ, “ਚੰਗੀ ਨਹੀਂ ਤਾਂ ਕੀ ਮਾੜੀ ਹੈ ਤੁਹਾਡਾ ਨਿਗਦਾ ਸਾਕ ਹੈ, ਉਸੇਤਰਾਂ ਰਖਣਾ ਪਏਗਾ। ਇਸਦੇ ਪਾਸੋਂ ਮੇਰੇ ਗੋਪਾਲ ਵਾਸਤੇ ਇਕ ਬੁਰਕੀ ਵੀ ਖਾਣ ਨੂੰ ਬਚ ਜਾਏ ਤਾਂ ਧੰਨ ਭਾਗ ਹਨ, ਨਹੀਂ ਤਾਂ ਸਾਰੇ ਦੇਸ਼ ਵਿਚ ਬਦਨਾਮੀ ਹੋਵੇਗੀ।'

ਇਹ ਆਖਕੇ ਕਾਦੰਬਨੀ ਨੇ ਲਾਗਲੇ ਦੂਜੀ ਛੱਤ ਵੱਲ ਦੇ ਮਕਾਨ ਵੱਲ ਜਿਸਦੀ ਕਿ ਬਾਰੀ ਖੁਲ੍ਹੀ ਹੋਈ ਸੀ, ਕ੍ਰੋਧ ਭਰੀਆਂ ਅੱਖਾਂ ਨਾਲ ਤੱਕਿਆ, ਇਹ ਮਕਾਨ ਉਸਦੀ ਵਿਚਕਾਰਲੀ ਦਿਰਾਣੀ ਹੇਮਾਂਗਨੀ' ਦਾ ਸੀ।

ਦੂਜੇ ਪਾਸੇ ਕਿਸ਼ਨ ਬਰਾਂਡੇ ਵਿਚ ਊਂਧੀ ਪਾਈ ਸ਼ਰਮ ਦੇ ਮਾਰਿਆ ਮਰਦਾ ਜਾ ਰਿਹਾ ਸੀ। ਕਾਦੰਬਨੀ ਲੰਗਰ ਵਿਚ ਜਾ ਕੇ ਨਾਰੀਅਲ ਦੇ ਖੋਪੇ ਵਿਚ ਥੋੜਾ ਜਿਹਾ ਤੇਲ ਲਿਆ ਕੇ ਬੋਲੀ, “ਜਾਹ ਜਾ ਕੇ ਤਾਲ ਤੇ ਨ੍ਹਾ ਆ। ਹੁਣ ਐਵੇਂ ਝੂਠ ਮੂਠ ਦਾ ਕੀ ਲਾਹ? ਹਾਂ ਸੱਚ, ਕਿਤੇ ਤੈਨੂੰ ਅਤਰ ਉਤਰ ਲਾਉਣ ਦੀ ਆਦਤ ਤਾਂ ਨਹੀਂ?"

ਇਸਤੋਂ ਪਿਛੋਂ ਉਸਨੇ ਜ਼ੋਰ ਦੀ ਸੁਆਮੀ ਨੂੰ ਆਖਿਆ' “ਜਦੋਂ ਨ੍ਹਾਉਣ ਜਾਓ ਤਾਂ ਏਸ ਬਾਬੂ ਸਾਹਿਬ ਨੂੰ ਵੀ ਨਾਲ ਲੈ ਜਾਣਾ। ਜੇ ਕਿਤੇ ਡੁਬ ਗਏ ਤਾਂ ਸਾਰੇ ਘਰ ਵਾਲਿਆਂ ਦੇ ਗਲ ਵਿਚ ਰੱਸਾ ਪੈ ਜਾਇਗਾ।"

ਕਿਸ਼ਨ ਰੋਟੀ ਖਾਣ ਬਹਿ ਗਿਆ। ਇਕੇ ਤਾਂ ਉਹ ਉਂਝ ਹੀ ਜ਼ਿਆਦਾ ਖਾਂਦਾ ਸੀ, ਦੂਜਾ ਇਕ ਦੋ ਦਿਨ ਦਾ ਭਖਾ