ਪੰਨਾ:ਵਿਚਕਾਰਲੀ ਭੈਣ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੪)

ਏਸ ਧੀ ਨੂੰ ਜੇ ਰਾਜੇ ਦੇ ਘਰ ਮੰਗ ਸਕਦਾ ਤਾਂ ਸਮਝਦਾ ਕਿ ਮੈਂ ਇਕ ਚੰਗਾ ਕੰਮ ਕੀਤਾ ਹੈ।"

ਲਲਿਤਾ ਸਿਰ ਨੀਵਾਂ ਕਰਕੇ ਚਾਹ ਪਾਉਣ ਲੱਗ ਪਈ। ਗੁਰਚਰਣ ਆਖਣ ਲੱਗਾ, ਕਿਉਂ ਧੀਏ, ਤੈਨੂੰ ਏਸ ਦੁਖੀ ਮਾਮੇ ਦੇ ਘਰ ਆਕੇ ਰਾਤ ਦਿਨ ਮਿਹਨਤ ਹੀ ਕਰਨੀ ਪੈਂਦੀ ਹੈ, ਇਹ ਕਿਉਂ?
ਲਲਿਤਾ ਨੇ ਸਿਰ ਹਿਲਾਕੇ ਆਖਿਆ, “ਮਾਮਾ ਜੀ ਮੈਂ ਕੋਈ ਇਕੱਲੀ ਕੰਮ ਕਰਦੀ ਹਾਂ ਸਾਰੇ ਲੋਕੀ ਹੀ ਕਰਦੇ ਹਨ।"
ਹੁਣ ਗੁਰਚਰਣ ਦੇ ਬੁਲ੍ਹਾਂ ਤੇ ਥੋੜਾ ਹਾਸਾ ਆ ਗਿਆ। ਚਾਹ ਪੀਂਦਿਆਂ ਹੋਇਆਂ ਕਹਿਣ ਲੱਗਾ! ਹੱਛਾ ਲਲਿਤਾ ਅਜ ਰੋਟੀ ਦਾ ਕੀ ਬਣੇਗਾ?
ਲਲਿਤਾ ਨੇ ਮੂੰਹ ਚੱਕ ਕੇ ਆਖਿਆ, “ਮਾਮਾਂਂ ਮੈਂ ਬਣਾਉਂਗੀ?"
ਗੁਰਚਰਣ ਨੇ ਹੈਰਾਨ ਹੋ ਕੇ ਪੁਛਿਆ, ਤੂੰ ਕਿੱਦਾਂ ਬਣਾਏਂਂਗੀ ਧੀਏ, ਤੈਨੂੰ ਕੀ ਕੀ ਬਣਾਉਣਾ ਆਉਂਦਾ ਹੈ?
“ਸਭ ਕੁਝ ਆਉਂਦਾ ਹੈ ਮਾਮਾਂ ਜੀ, ਮੈਂ ਭਾਬੀ ਪਾਸੋਂ ਸਭ ਸਿਖ ਲਿਆ ਹੈ।"
ਗੁਰਚਰਣ ਨੇ ਚਾਹ ਦਾ ਗਿਲਾਸ ਥੱਲੇ ਰੱਖ ਕੇ ਆਖਿਆ, “ਸੱਚੀਂ?"
'ਸੱਚੀਂ, ਮੈਂ ਤਾਂ ਕਈ ਵਾਰੀ ਰਸੋਈ ਕਰ ਚੁਕੀ ਹਾਂ।'
ਇਹ ਆਖ ਕੇ ਉਹਨੇ ਨੀਵੀਂ ਪਾ ਲਈ। ਉਹਦੇ ਝੁਕੇ ਹੋਏ ਸਿਰ ਤੇ ਹੱਥ ਰੱਖ ਕੇ ਗੁਰਚਰਣ ਨੇ ਅਸ਼ੀਰਵਾਦ