ਪੰਨਾ:ਵਿਚਕਾਰਲੀ ਭੈਣ.pdf/66

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੬੬)

ਗਰੀਬ ਹਾਂ ਮੇਰੇ ਘਰ ਇਹ ਕੁੜੀਆਂ ਦੀ ਧਾੜ ਕਿਉਂ? ਰਹਿਣ ਦਾ ਮਕਾਨ ਤਾਂ ਤੇਰੇ ਪਿਓ ਪਾਸ ਗਹਿਣੇ ਰੱਖ ਚੁੱਕਾ ਹਾਂ। ਪਰ ਕੋਈ ਗਲ ਨਹੀਂ। ਇਹਦਾ ਮੈਨੂੰ ਕੋਈ ਦੁਖ ਨਹੀਂ। ਪਰ ਇਹ ਤਾਂ ਸੋਚ ਕਾਕਾ? ਇਹ ਜੋ ਸਾਡੀ ਲਲਿਤਾ ਹੈ, ਜਿਹਦਾ ਮਾਂ ਪਿਉ ਕੋਈ ਨਹੀਂ, ਇਹ ਸੋਨੇ ਦੀ ਪੁਤਲੀ ਤਾਂ ਕਿਸੇ ਰਾਜ ਘਰਾਣੇ ਅੰਦਰ ਹੀ ਸੋਭਾ ਪਾ ਸਕਦੀ ਹੈ। ਮੈਂ ਕਿੱਦਾਂ ਇਸਨੂੰ ਥਾਂ ਕੁਥਾਂ ਦੇ ਦਿਆਂ? ਰਾਜਾ ਦੇ ਮੁਕਟ ਤੇ ਜੋ ਕੋਹਨੂਰ ਹੀਰਾ ਚਮਕਦਾ ਹੈ, ਐਹੋ ਜਹੇ ਹਜ਼ਾਰਾਂ ਹੀਰੇ ਵੀ ਮੇਰੀ ਇਸ ਬੇਟੀ ਦਾ ਟਾਕਰਾ ਨਹੀਂ ਕਰ ਸਕਦੇ, ਇਹ ਗੱਲ ਕੌਣ ਸਮਝੇਗਾ? ਪੈਸਿਆਂ ਦੇ ਘਾਟੇ ਕਰਕੇ ਮੈਨੂੰ ਇਹ ਜਹੇ ਰਤਨ ਵੀ ਗੁਆਉਣੇ ਪੈਣਗੇ? ਤੂੰਹੀ ਦੱਸ ਬੇਟਾ, ਇਸ ਹਾਲਤ ਵਿਚ ਕਿੱਡਾ ਵੱਡਾ ਤੀਰ ਕਲੇਜੇ ਵਿਚ ਲਗਦਾ ਹੈ? ਇਹ ਤੇਰਾਂ ਸਾਲਾਂ ਦੀ ਹੋ ਚੁੱਕੀ ਹੈ, ਪਰ ਇਸ ਵੇਲੇ ਮੇਰੇ ਹੱਥ ਵਿਚ ਤੇਰ੍ਹਾਂ ਪੈਸੇ ਵੀ ਨਹੀਂ ਹਨ ਤਾਂ ਜੋ ਮੈਂ ਇਸਦਾ ਕੋਈ ਸਬੰਧ ਹੀ ਬਣਾ ਸਕਾਂ।

ਗੁਰਚਰਨ ਦੀਆਂ ਅੱਖਾਂ ਵਿਚ ਅਥਰੂ ਭਰ ਆਏ। ਸ਼ੇਖਰ ਚੁੱਪ ਚਾਪ ਬੈਠਾ ਰਿਹਾ। ਗੁਰਚਰਨ ਆਖਣ ਲੱਗਾ, ਸ਼ੇਖਰ ਨਾਥ ਵੇਖਣਾ ਤਾਂ ਸਹੀ ਜੇ ਮਿੱਤਰਾਂ ਵਿੱਚੋਂ ਕੋਈ ਇਸ ਲੜਕੀ ਦੀ ਬਾਂਹ ਫੜ ਸਕੇ। ਸੁਣਿਆਂ ਹੈ ਕਿ ਅੱਜ ਕੱਲ ਬਹੁਤ ਸਾਰੇ ਲੜਕੇ ਸਿਰਫ ਲੜਕੀ ਨੂੰ ਵੇਖ ਕੇ ਹੀ ਪਸੰਦ ਕਰ ਲੈਂਦੇ ਹਨ ਤੇ ਰੁਪੈ ਪੈਸੇ ਦਾ ਖਿਆਲ ਨਹੀਂ ਕਰਦੇ। ਜੇ ਇਹੋ ਜਿਹਾ ਕੋਈ ਲੜਕਾ ਮੇਰੇ ਮੱਥੇ ਲਾ ਦਿਉ ਤਾਂ ਮੈਂ ਸੱਚ ਆਖਦਾ ਹਾਂ ਕਿ ਮੇਰੀ ਅਸੀਸ ਨਾਲ ਤੁਸੀਂ