ਪੰਨਾ:ਵਿਚਕਾਰਲੀ ਭੈਣ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੭)

ਰਾਜਾ ਬਣ ਜਾਉਗੇ। ਹੋਰ ਕੀ ਆਖਾਂ ਕਾਕਾ, ਤੇਰਾ ਪਿਉ ਮੈਨੂੰ ਛੋਟਾ ਭਰਾ ਹੀ ਸਮਝਦਾ ਹੈ।"

ਸ਼ੇਖਰ ਨੇ ਸਿਰ ਹਿਲਾ ਕੇ ਆਖਿਆ, “ਚੰਗਾ ਮੈਂ ਲਭਾਂਗਾ।"

ਗੁਰਚਰਨ ਨੇ ਆਖਿਆ, ਭੁਲਣਾ ਨਹੀਂ ਬੱਚਾ, ਧਿਆਨ ਰੱਖਣਾ। ਲਲਿਤਾ ਤਾਂ ਅੱਠਾਂ ਸਾਲਾਂ ਤੋਂ ਤੇਰੇ ਕੋਲ ਹੀ ਪੜ੍ਹ ਲਿਖ ਕੇ ਮੁਟਿਆਰ ਹੋਈ ਹੈ। ਤੂੰ ਤਾਂ ਜਾਣਦਾ ਈਏਂ ਕਿਹੋ ਜਹੀ ਸਿਆਣੀ ਤੇ ਸ਼ਾਂਤ ਸੁਭਾ ਦੀ ਹੈ। ਭਾਵੇਂ ਉਮਰ ਦੀ ਛੋਟੀ ਹੈ, ਪਰ ਅੱਜ ਤੋਂ ਇਹੋ ਰੋਟੀ ਪਾਣੀ ਕਰੇਗੀ। ਖ਼ੁਆਏਗੀ, ਪਿਲਾਏਗੀ, ਸਭ ਘਰ ਇਸੇ ਦੇ ਜੁੰਮੇ ਹੈ!"

ਇਸ ਵੇਲੇ ਲਲਿਤਾ ਨੇ ਅੱਖਾਂ ਚੁੱਕ ਕੇ ਵੇਖਿਆ ਤੇ ਫੇਰ ਨੀਵੀਂ ਪਾ ਲਈ। ਉਸਦੇ ਬੁਲ੍ਹਾਂ ਦੇ ਦੋਵੇਂ ਕੰਢੇ ਕੁਝ ਚੌੜੇ ੨ ਹੋ ਗਏ। ਗੁਰਚਰਨ ਨੇ ਇਕ ਹੌਕਾ ਲਿਆ, ਇਸਦੇ ਪਿਉ ਨੇ ਕੋਈ ਘੱਟ ਕਮਾਈ ਕੀਤੀ ਸੀ, ਪਰ ਸਭ ਕੁਝ ਏਦਾਂ ਪੁੰਨ ਕਰ ਗਏ ਕਿ ਆਪਣੀ ਲੜਕੀ ਵਾਸਤੇ ਵੀ ਕੁਝ ਨਹੀਂ ਛਡਿਆ।

ਸ਼ੇਖਰ ਚੁਪ ਕਰ ਰਿਹਾ। ਗੁਰਚਰਨ ਆਪਣੇ ਆਪ ਹੀ ਕਹਿਣ ਲੱਗਾ, ਇਹ ਵੀ ਕਿੱਦਾਂ ਕਿਹਾ ਜਾਏ ਕਿ ਕੁਝ ਨਹੀਂ ਛੱਡ ਗਏ? ਉਹਨਾਂ ਜਿੰਨੇ ਦੁਖੀਆਂ ਦੇ ਦੁਖ ਦੂਰ ਕੀਤੇ ਹਨ, ਸਭ ਦਾ ਫਲ ਵੀ ਤਾਂ ਇਸ ਧੀ ਲਈ ਹੀ, ਛਡ ਗਏ ਹਨ। ਨਹੀਂ ਤਾਂ ਐਡੀ ਛੋਟੀ ਉਮਰ ਦੀ ਲੜਕੀ ਐਹੋ ਜਹੀ ਸੁਘੜ ਹੋਸਕਦੀ ਸੀ? ਤੂੰ ਹੀ ਸੋਚ ਕੇ ਦੱਸ,ਠੀਕ ਹੈ ਕਿ ਨਹੀਂ?