ਪੰਨਾ:ਵਿਚਕਾਰਲੀ ਭੈਣ.pdf/8

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੮)

ਵਿਚ ਡਿਗਣ ਲੱਗੇ ਤੇ ਉਸੇ ਤਰਾਂ ਹੀ ਉਹ ਚੌਲ ਖਾਂਦਾ ਰਿਹਾ। ਉਹਨੂੰ ਏਨਾਂ ਹੌਂਸਲਾ ਵੀ ਨ ਪਿਆ ਕਿ ਖੱਬੇ ਹੱਥ ਨਾਲ ਅੱਖਾਂ ਦੇ ਅੱਥਰੂ ਹੀ ਪੂੰਝ ਲਏ। ਉਹ ਡਰਦਾ ਸੀ ਕਿ ਕਿਤੇ ਭੈਣ ਨ ਵੇਖ ਲਏ। ਅਜੇ ਥੋੜਾ ਚਿਰ ਪਹਿਲਾਂ ਐਵੇਂ ਝੂਠ ਮੂਠ ਅੱਖਾਂ ਪੂੰਝਣ ਦੇ ਅਪ੍ਰਾਧ ਵਿਚ ਝਿੜਕ ਖਾ ਚੁਕਾ ਸੀ ਤੇ ਇਹ ਝਿੜਕ ਹੀ ਉਹਦੇ ਐਡੇ ਵੱਡੇ, ਮਾਂ ਦੇ ਹਿਰਖ ਨੂੰ ਦਬਾ ਬੈਠੀ ਸੀ।

੨.

ਦੋਹਾਂ ਭਰਾਵਾਂ ਨੇ ਜੱਦੀ ਮਕਾਨ ਆਪੋ ਵਿਚ ਦੀ ਵੰਡ ਲਿਆ ਸੀ। ਲਾਗਲਾ ਦੋਂਹ ਛੱਤਾਂ ਵਾਲਾ ਮਕਾਨ ਵਿਚਕਾਰਲੇ ਭਰਾ 'ਵਿਪਨ’ ਦਾ ਸੀ। ਛੋਟੇ ਭਰਾ ਨੂੰ ਮੰਗਿਆਂ ਕਈ ਚਿਰ ਹੋ ਗਿਆ ਹੈ। ਵਿਪਨ ਵੀ ਚਾਵਲਾਂ ਦਾ ਹੀ ਕੰਮ ਕਰਦਾ ਹੈ। ਗੁਜ਼ਾਰਾ ਤਾਂ ਇਹਦਾ ਵੀ ਚੰਗਾ ਹੈ, ਪਰ ਵੱਡੇ ਭਰਾ 'ਨਵੀਨ' ਵਰਗਾ ਨਹੀਂ। ਫੇਰ ਵੀ ਇਸਦਾ ਮਕਾਨ ਦੋਹਰਾ ਹੈ। ਵਿਚਕਾਰਲੀ ਨੋਂਹ 'ਹੇਮਾਂਗਨੀਂ' ਸ਼ਹਿਰਨ ਕੜੀ ਹੈ। ਇਹ ਨੌਕਰ ਨੌਕਰਿਆਣੀਆਂ ਰੱਖਕੇ ਤੇ ਚੌਹ ਆਦਮੀਆਂ ਰੋਟੀ ਖੁਆ ਕੇ ਖੁਸ਼ ਹੋਣ ਵਾਲੀ ਇਸਤਰੀ ਹੈ। ਉਹ ਕੰਜੂਸ ਮੱਖੀ ਚੂਸ ਬਣਕੇ ਰਹਿਣਾ ਪਸੰਦ ਨਹੀਂ ਸੀ ਕਰਦੀ ਇਸੇ ਕਰਕੇ ਚਾਰ ਵਰ੍ਹੇ ਪਹਿਲਾਂ, ਦੋਵੇਂ ਜੇਠਾਣੀ ਦਰਾਣੀ ਲੜਕੇ