ਪੰਨਾ:ਵਿਚਕਾਰਲੀ ਭੈਣ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯)


ਅੱਡ ਹੋ ਚੁੱਕੀਆਂ ਹਨ। ਇਸਤੋਂ ਪਿੱਛੋਂ ਉਤੋਂ ਉਤੋਂ ਤਾਂ ਕਈ ਵਾਰੀ ਲੜਾਈ ਝਗੜੇ ਹੋ ਕੇ ਸੁਲ੍ਹਾ ਵੀ ਹੋ ਚੁਕੀ ਹੈ, ਪਰ ਦਿਲੋਂ ਰੰਜ ਦੂਰ ਨਹੀਂ ਹੋਏ। ਇਸਦਾ ਕਾਰਣ ਜੇਠਾਣੀ ਕਾਦੰਬਨੀ ਹੀ ਹੈ। ਉਹ ਚੰਗੀ ਤਰਾਂ ਨਿਸਚਾ ਕਰੀ ਬੈਠੀ ਹੈ ਕਿ ਟੁਟੇ ਹੋਏ ਦਿਲ ਕਦੇ ਵੀ ਇਕੱਠੇ ਨਹੀਂ ਹੋ ਸਕਦੇ। ਪਰ ਵਿਚਕਾਰਲੀ ਨੋਂਹ ਐਨੀ ਪੱਕੀ ਨਹੀਂ ਹੈ। ਉਹ ਏਦਾਂ ਦਾ ਸੋਚ ਵੀ ਨਹੀਂ ਸਕਦੀ। ਇਹ ਠੀਕ ਹੈ ਕਿ ਝਗੜਾ ਪਹਿਲਾਂ ਵਿਚਕਾਰਲੀ ਨੋਂਹ ਦੇ ਪੈਰੋਂ ਹੀ ਖੜਾ ਹੁੰਦਾ ਹੈ, ਪਰ ਇਹ ਲੜ ਝਗੜ ਕੇ ਪਛਤਾਵਾ ਵੀ ਕਰਨ ਲੱਗ ਜਾਂਦੀ ਹੈ। ਕਈ ਵਾਰੀ ਖਾਣ ਪੀਣ ਜਾਂ ਹੋਰ ਕਿਸੇ ਪੱਜ ਇਹ ਜੇਠਾਣੀ ਨੂੰ ਕੁਆਉਣ ਲਈ ਉਸਦੇ ਪਾਸ ਵੀ ਆ ਬਹਿੰਦੀ ਹੈ। ਹੱਥ ਪੈਰ ਜੋੜ ਕੇ, ਮਾਫੀ ਮੰਗਕੇ ਇਹ ਜੇਠਾਣੀ ਨੂੰ ਆਪਣੇ ਘਰ ਲੈ ਜਾਂਦੀ ਹੈ। ਪਿਆਰ ਕਰਦੀ ਹੈ। ਏਸ ਤਰਾਂ ਦੋਹਾਂ ਦੇ ਦਿਨ ਕੱਟ ਰਹੇ ਹਨ।

ਅਜ ਕੋਈ ਸਾਢੇ ਤਿੰਨ ਵਜੇ ਹੇਮਾਂਗਨੀ ਇਸ ਮਕਾਨ ਵਿਚ ਆਈ ਹੈ। ਲਾਗੇ ਹੀ ਖੂਹ ਤੇ ਸੀਮੈਂਟ ਦੀ ਮਣ ਤੇ ਕਿਸ਼ਨ,ਸਾਬਣ ਲਾ ਲਾ ਕੇ ਬੈਠਾ ਕਪੜੇ ਧੋ ਰਿਹਾ ਹੈ। ‘ਕਾਦੰਬਨੀ ਦੂਰ ਖਲੋਤੀ ਘਟ ਤੋਂ ਘਟ ਸਾਬਣ ਲਾਕੇ ਵੱਧ ਤੋਂ ਵੱਧ ਕਪੜੇ ਧੋਣ ਦੀ ਜਾਚ ਸਿਖਾ ਰਹੀ ਸੀ। ਉਹ ਦਰਾਣੀ ਨੂੰ ਵੇਖਦਿਆਂ ਹੀ ਬੋਲ ਪਈ ।" ਵੇਖ ਨੀ ਭੈਣ ! ਇਹ ਲੜਕਾ ਕਿੰਨੇ ਗੰਦੇ ਕਪੜੇ ਪਾ ਕੇ ਆਇਆ ਹੈ।"

ਗੱਲ ਠੀਕ ਸੀ । ਕਿਸ਼ਨ ਵਰਗੀ ਲਾਲ ਕੰਨੀ ਵਾਲੀ ਧੋਤੀ ਤੇ ਦੁਪੱਟਾ ਲੈਕੇ ਕੋਈ ਵੀ ਆਪਣੇ ਸਾਕਾਂ ਦੇ ਨਹੀਂ