ਪੰਨਾ:ਵਿਚਕਾਰਲੀ ਭੈਣ.pdf/80

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੮o)

ਇਹ ਘਾਟਾ ਲਲਿਤਾ ਪੂਰਾ ਕਰ ਦੇਂਂਦੀ ਸੀ। ਇਹ ਬਹੁਤ ਚੰਗਾ ਖੇਲਣਾ ਜਾਣਦੀ ਸੀ, ਮਨੋਰਮਾ ਦੇ ਮਾਮੇ ਦੇ ਪੁਤ ਭਰਾ ਗਿਰੀ ਨੰਦ ਦੇ ਆਉਣ ਤੇ ਇਹਨਾਂ ਦੇ ਘਰ ਦੁਪਹਿਰ ਨੂੰ ਖੂਬ ਤਾਸ਼ ਖੇਲ ਜਾਂਦੀ ਸੀ। ਗਿਰੀ ਨੰਦ ਆਦਮੀ ਸੀ ਤੇ ਖੇਲਦਾ ਵੀ ਚੰਗਾ ਸੀ ਸੋ ਉਹਦੇ ਟਾਕਰੇਤੇ ਲਲਿਤਾ ਦੀ ਲੋੜ ਜਰੂਰ ਪੈ ਜਾਂਦੀ ਸੀ। ਥੀਏਟਰ ਵੇਖਣ ਤੋਂ ਦੂਜੇ ਦਿਨ ਜਦ ਤੀਕ ਸਮੇਂ ਸਿਰ ਲਲਿਤਾ ਮਨੋਰਮਾ ਦੇ ਕੋਲ ਨ ਪੁਜ ਸਕੀ ਤਾਂ ਉਹਨਾਂ ਸੱਦਣ ਲਈ ਮਹਿਰੀ ਭੇਜੀ। ਲਲਿਤਾ ਉਸ ਵੇਲੇ ਕਿਸੇ ਛੋਟੀ ਜਹੀ ਕਾਪੀ ਤੇ ਅੰਗ੍ਰੇਜ਼ੀ ਵਿਚ ਅਨੁਵਾਦ ਕਰ ਰਹੀ ਸੀ। ਸੋ ਨ ਗਈ।

ਉਹਦੀ ਸਹੇਲੀ ਵੀ ਆਈ ਪਰ ਕੁਝ ਨ ਕਰ ਸਕੀ। ਅਖੀਰ ਨੂੰ ਮਨੋਰਮਾ ਆਪ ਆਈ ਤੇ ਉਹਦੀ ਕਾਪੀ ਕੂਪੀ ਪਰ੍ਹਾਂ ਸੁੱਟ ਕੇ ਆਖਣ ਲੱਗੀ, ਉਠ! ਵੱਡੀ ਹੋਕੇ ਤੂੰ ਮਜਿਸਟਰੇਟੀ ਨਹੀਂ ਕਰਨੀ, ਤਾਸ਼ ਹੀ ਖੇਲਣੀ ਹੈ। ਚਲ!'

ਲਲਿਤਾ ਬੜੀ ਕੁੜਿਕੀ ਵਿਚ ਫਸ ਗਈ। ਰੋਣਹਾਕੀ ਹੋਕੇ ਬੋਲੀ, 'ਅੱਜ ਤਾਂ ਕਿਸੇ ਤਰਾਂ ਵੀ ਨਹੀਂ ਜਾਇਆ ਜਾਂਦਾ ਕੱਲ ਆ ਜਾਵਾਂਗੀ।' ਮਨੋਰਮਾ ਨੇ ਇਕ ਨ ਸੁਣੀ ਤੇ ਉਸਦੀ ਮਾਸੀ ਨੂੰ ਆਖਕੇ ਲੈ ਗਈ। ਏਸਤਰਾਂ ਜਾਕੇ ਉਹਨੂੰ ਗਿਰੀ ਨੰਦ ਦੇ ਮੁਕਾਬਲੇ ਵਿਚ ਤਾਸ਼ ਖੇਡਣੀ ਪਈ। ਪਰ ਖੇਲ ਸੁਆਦੀ ਨਹੀਂ ਹੋਇਆ। ਉਹ ਆਪਣਾ ਮਨ ਹੀ ਨਹੀਂ ਲਾ ਸਕੀ। ਜਿਨਾਂ ਚਿਰ ਬੈਠੀ ਦੋ ਚਿਤੀ ਜਿਹੀ ਬੈਠੀ ਰਹੀ ਤੇ ਫੇਰ ਉਠਕੇ ਤੁਰ ਪਈ। ਜਾਂਦੀ ਵਾਰੀ ਗਿਰੀਨੰਦ ਨੇ ਆਖਯਾ,