ਪੰਨਾ:ਵਿਚਕਾਰਲੀ ਭੈਣ.pdf/85

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੮੫)

ਵਾਲੇ ਘਰ ਹੀ ਹੋਵੇਗਾ, ਕਿਤੇ ਤਾਂ ਜ਼ਰੂਰ ਹੋਵੇਗਾ। ਕੋਈ ਇਕ ਘਰ ਤਾਂ ਤੇਰਾ ਹੈ ਨਹੀਂ ਲਲਿਤਾ?"

"ਹਾਂ ਇਹ ਤਾਂ ਹੈ ਈ।" ਇਹ ਆਖ ਕੇ ਜਲ ਪਾਣੀ ਦੀ ਤਸ਼ਤਰੀ ਮੇਜ਼ ਤੇ ਸੁੱਟ ਕੇ ਲਲਿਤਾ ਬੁੜ ਬੁੜ ਕਰਦੀ ਬਾਹਰ ਨੂੰ ਚਲੀ ਗਈ।

ਸ਼ੇਖਰ ਨੇ ਉੱਚੀ ਸਾਰੀ ਕਿਹਾ, “ਸ਼ਾਮ ਦੇ ਪਿੱਛੋਂ ਇਕ ਵਾਰੀ ਜ਼ਰੂਰ ਆਉਣਾ।"

"ਸੌ ਸੌ ਵਾਰ ਮੈਂ ਤਾਣਾ ਨਹੀਂ ਤਣ ਸਕਦੀ", ਆਖਦੀ ਹੋਈ ਲਲਿਤਾ ਚਲੀ ਗਈ ।

ਥੱਲੇ ਜਾਂਦਿਆਂ ਹੀ ਮਾਂ ਨੇ ਫੇਰ ਮੋੜਿਆ, ਭਰਾ ਨੂੰ ਜਲ ਪਾਣੀ ਤਾਂ ਦੇ ਆਈ, ਪਰ ਪਾਨ ਨਹੀਂ ਦਿੱਤਾ।

ਮੈਨੂੰ ਹੁਣ ਭਖ ਲੱਗੀ ਹੈ ਮਾਂ, ਮੈਥੋਂ ਨਹੀਂ ਜਾਇਆਂ ਜਾਂਦਾ। ਕੋਈ ਹੋਰ ਦੇ ਆਵੇ। ਇਹ ਆਖਕੇ ਉਹ ਬਹਿ ਗਈ।

ਮਾਂ ਨੇ ਉਹਦੇ ਰੁੱਸੇ ਹੋਏ ਮੂੰਹ ਵੱਲ ਵੇਖ ਕੇ ਆਖਿਆ, "ਚੰਗਾ ਤੂੰ ਖਾ ਪੀ ਲੈ ਮਹਿਰੀ ਹੱਥ ਭੇਜ ਦੇਂਦੀ ਹਾਂ।"

ਲਲਿਤਾ ਬਿਨਾ ਕਿਸੇ ਜਵਾਬ ਤੋਂ ਹੀ ਖਾਣ ਬਹਿ ਗਈ। ਉਹ ਥੀਏਟਰ ਦੇਖਣ ਨਹੀਂ ਗਈ ਫੇਰ ਵੀ ਸ਼ੇਖਰ ਨੇ ਉਹਨੂੰ ਡਾਂਟਿਆ ਸੀ, ਏਸ ਗੁਸੇ ਦੀ ਮਾਰੀ ਚਾਰ ਪੰਜ ਦਿਨ ਉਹ ਸ਼ੇਖਰ ਦੇ ਸਾਹਮਣੇ ਨਹੀਂ ਗਈ। ਸੁਵਾਦੀ ਗੱਲ ਇਹ ਕਿ ਉਂਞ ਉਹਦੇ ਕਮਰੇ ਦਾ ਸਾਰਾ ਕੰਮ ਉਹ ਕਰ ਦੇਂਦੀ ਰਹੀ ਹੈ, ਸ਼ੇਖਰ ਨੇ ਆਪਣੀ ਗਲਤੀ ਸਮਝਕੇ ਉਹਨੂੰ ਸਦਿਆ ਵੀ ਹੈ, ਪਰ ਉਹ ਨਹੀਂ ਗਈ।