(੯੮)
ਕਿਸੇ ਤਖੀਏ ਡੇਰਾ ਕਰਨਾ ਪਏਗਾ, ਸਮਾਜ ਇਹ ਥੋੜਾ ਆਖੇ ਗਾ ਕਿ ਸਾਡੇ ਘਰ ਸਿਰ ਲੁਕਾ ਲੈ। ਦਸੋ ਤਾਂ ਸਹੀ?
ਗਿਰੀ ਨੰਦ ਚੁੱਪ ਰਹਿੰਦਾ, ਗੁਰਚਰਨ ਆਪ ਹੀ ਕਰਦਾ ਜਾਂਦਾ ਬਿਲਕੁਲ ਠੀਕ ਗੱਲ ਹੈ। ਇਹੋ ਜਹੇ ਸਮਾਜ ਨਾਲੋਂ ਤਾਂ ਬੇ ਜਾਤ ਹੋ ਜਾਣਾ ਹੀ ਚੰਗਾ ਹੈ, ਢਿੱਡ ਭਰੇ ਜਾਂ ਨਾਂ ਪਰ ਸ਼ਾਂਤੀ ਤਾਂ ਮਿਲ ਸਕਦੀ ਹੈ। ਜੇ ਸਮਾਜ ਦੁਖੀਏ ਦਾ ਦੁੱਖ ਨਹੀਂ ਸਮਝਦਾ, ਮੁਸ਼ਕਲ ਵੇਲੇ ਕੰਮ ਨਹੀਂ ਆਉਂਦਾ। ਉਹ ਸਮਾਜ ਮੇਰਾ ਨਹੀਂ - ਮੇਰੇ ਵਰਗੇ ਗਰੀਬਾਂ ਦਾ ਨਹੀਂ। ਸਮਾਜ ਤਾਂ ਮੋਟੇ ਢਿੱਡਾਂ ਵਾਲਿਆਂ ਦਾ ਹੈ। ਓਹੋ ਰਹਿਣ ਸਮਾਜ ਵਿਚ, ਅਸਾਂ ਸਮਾਜ ਪਾਸੋਂ ਕੀ ਲੱਡੂ ਲੈਣੇ ਹਨ, ਸਾਨੂੰ ਇਸਦੀ ਜ਼ਰੂਰਤ ਨਹੀਂ। ਇਹ ਆਖ ਕੇ ਗੁਰਚਰਨ ਬਾਬੂ ਇਕ ਵਾਰੀ ਹੀ ਚੁੱਪ ਹੋ ਜਾਂਦੇ।
ਇਹਨਾਂ ਦਲੀਲਾਂ ਨੂੰ ਲਲਤਾ ਸਿਰਫ ਸੁਣਦੀ ਹੀ ਨਾ ਸੀ, ਸਗੋਂ ਰਾਤ ਨੂੰ ਬਿਸਤਰੇ ਤੇ ਪੈਕੇ ਨੀਂਦ ਨ ਆਉਣ ਤਕ ਸੋਚਦੀ ਵੀ ਰਹਿੰਦੀ ਸੀ, ਹਰ ਇਕ ਗਲ ਉਹਦੇ ਦਿਲ ਤੇ ਚੰਗੀ ਤਰਾਂ ਜੰਮ ਦੀ ਜਾਂਦੀ ਸੀ, ਉਹ ਮਨ ਹੀ ਮਨ ਵਿੱਚ ਆਖਦੀ, ਸੱਚੀ ਮੁੱਚੀ ਗਰੀਨ ਬਾਬੂ ਦੀਆਂ ਗਲਾਂ ਕਿੰਨੀਆ ਇਨਸਾਫ ਭਰੀਆਂ ਹਨ।
ਮਾਮੇ ਨਾਲ ਉਹਦਾ ਬਹੁਤ ਹੀ ਪਿਆਰ ਸੀ, ਬਸ ਮਾਮੇ ਦੇ ਪੱਖ ਵਿੱਚ ਗਿਰੀ ਨੰਦ ਜੋ ਭੀ ਆਖਦਾ, ਲਲਤਾ ਨੂੰ ਸਭ ਕੁਝ ਹੀ ਪਿਆਰਾ ਮਲੂਮ ਹੁੰਦਾ, ਉਹਦੇ ਮਾਮਾ ਸਿਰਫ ਓਹਦੇ ਵਾਸਤੇ ਹੀ ਐਨੇ ਫਿਕਰ ਮੰਦ ਹਨ ਕਿ ਰੋਟੀ ਪਾਣੀ ਤੱਕ ਛੱਡ ਚੁੱਕੇ ਹਨ, ਇਹਦੇ ਦੁਖੀ ਮਾਮਾ ਇਹਨੂੰ ਆਸਰਾ