ਪੰਨਾ:ਸਚਾ ਰਾਹ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪)


ਵਿਚ ਆਏ ਹਨ, ਜੋ ਲੋਕਾਂ ਨੂੰ ਬਾਣੀ ਪੜਨੋਂ ਰੋਕ ਕੇ ਸਮਾਧੀਆਂ ਵਿਚ ਲਾਉਂਦੇ ਤੇ ਕੰਨਾਂ ਦੀ ਘੂੰ ਘੂੰ ਵਿਚ ਫਸਾਉਂਦੇ ਤੇ ਹੋਰ ਹੋਰ ਮਸਤੀਆਂ ਵਿਚ ਜੜ ਕਰਦੇ ਹਨ,ਤੇ ਲੋਕ ਵਿਚਾਰੇ ਭੋਲੇ ਕਹੋ,ਜਾਂ ਉਤਾਵਲੇ ਕਹੋ,ਇਹੋ ਚਾਹੁੰਦੇ ਹਨ ਕੇ ਅਸੀ ਝਟਪਟ ਯੋਗੀ ਤੇ ਗਯਾਨੀ ਹੋ ਜਾਈਏ ਅੰਤਸ਼ਕਰਨਾਂ ਦੀ ਮੈਲ ਨੂੰ ਧੋਣ ਦਾ ਧਿਆਨ ਨਹੀਂ। ਅਪਨੇ ਆਪ ਜੀਵਨ ਦਾ ਪਤਾ ਨਹੀਂ। ਸੰਸਾਰਕ ਫਸੌਤੀਆਂ ਦਾ ਖਯਾਲ ਨਹੀਂ। ਚਾਹੁੰਦੇ ਹਨ ਕਿ ਰਾਤ ਸੰਨ੍ਹਾਂ ਬੀ ਮਾਰਦੇ ਰਹੀਏ ਤੇ ਸਵੇਰੇ ਸਮਾਧੀ ਬੀ ਲਾ ਬੈਠੀਏ।ਏਹ ਦੋਵੇਂ ਗੱਲਾਂ ਹੋ ਨਹੀਂ ਸਕਦੀਆਂ।ਕਲਜੁਗ ਵਿਚ ਧਰਮ ਲੁਕ ਰਿਹਾ ਹੈ। ਇਸ ਕਰਕੇ ਹਨੇਰਾ ਛਾ ਰਿਹਾ ਹੈ। ਹਨੇਰੇ ਵਿਚ ਪਗਡੰਡੀਆਂ ਦੇ ਰਸਤੇ ਤੁਰਨ ਵਾਲੇ ਪਟਕ ਪੈਂਦੇ ਹਨ। ਕੇਵਲ ਉਹੋ ਸਿਰੇ ਚੜ੍ਹਦੇ ਹਨ ਜੋ "ਗਾਡੀ ਰਸਤੇ" ਤੁਰਦੇ ਹਨ,ਸੋ ਗੁਰੂ ਨਾਨਕ ਦੇਵ ਜੀ ਦੇ ਗਾਡੀ ਰਸਤੇ ਤੁਰੋ।ਨਾ ਭੁਲੋ ਨਾ ਭਟਕੋ ਨਾ ਡਿਗੋ ਨਾ ਸਟ ਲਗੇ। ਪਕਾ ਨਿਸਚਾ ਰਖੋ ਕਿ ਜੋ ਬਾਣੀ ਤੋਂ ਬੇਮੁਖ ਕਰੇ ਉਹ ਪਖੰਡੀ ਹੈ। ਜਿਥੇ ਬਾਣੀ ਹੈ ਉਥੇ ਸਾਰਾ ਪਰਮਾਰਥ ਸਿਧ ਹੋ ਜਾਂਦਾ ਹੈ,ਜਿਥੇ ਬਾਣੀ ਨਹੀਂ ਉਥੇ