ਸਮੱਗਰੀ 'ਤੇ ਜਾਓ

ਪੰਨਾ:ਸਤਵਾਰਾ.pdf/8

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਧੇਰੀ ਮਾਹਿ ਕੌਣ ਨਹੀਂ ਡੋਲਦਾ। ਬ੍ਰਹਮਾ ਆਦਿ ਦੇਵਤਾ ਸੁ ਪੁਤ੍ਰੀ ਤੇ ਭੁਲ ਗਿਆ ਅੱਧੀ ਰਾਤ ਇੰਦ੍ਰ ਅਹਿਲਿਆਂ ਨੂੰ ਟੋਲਦਾ। ਚੰਦ੍ਰਮਾਂ ਭੁਲਾਇ ਮਾਰ ਨਾਰ ਰੁਰ ਯਾਰ ਭਏ ਵੇਖਕੇ ਮਛੋਦਰੀ ਪਰਸਰਾਮ ਬੋਲਦਾ। ਕਹੇ ਬਿਸ਼ਨ ਸਿੰਘ ਕਾਮਦੇਵ ਨੇ ਭੁਲਾਏ ਵਡੇ ਮੋਹਣੀ ਨੂੰ ਵੇਖ ਸ਼ਿਵ ਜੱਤ ਸੱਤ ਘੋਲਦਾ॥੧੪॥ਕ:॥ ਛਬ ਕੀ ਛਬੀਲੀ ਪਿਆਰੀ ਝਾਕਤੀ ਝਰੋਖਾ ਬੀਚ ਨੈਨਨ ਕੇ ਨੇਜਾ ਸੇ ਕਲੇਜਾ ਕਾਢਿ ਲੇ ਗਈ। ਸਾਵਰੀ ਸਲੋਨੀ ਗਜ ਗੋਨੀ ਮ੍ਰਿਗ ਲੋਚਨ ਸੀ ਸੋਹਣੀ ਸੀ ਸੂਰਤ ਮਰੋਰ ਮਨ ਲੈ ਗਈ। ਝਲਕਤ ਕਪੋਲ ਲੋਲ ਗੋਰੇ ਗੋਰੇ ਮੁਖੜੇ ਪਰ ਅੰਤਰ ਤਬੋਲ ਬੋਲ ਲਲਕੇ ਸੇ ਕਹਿ ਗਈ। ਭਨੇ ਬਿਸ਼ਨ ਸਿੰਘ ਪਿਆਰੀ ਆਇਕੇ ਝਰੋਖੇ ਬੀਚ ਝਾਂਕ ਮੁਖ ਬਾਰੀ ਮੇ ਕਿਵਾਰੀ ਫਿਰ ਦੈ ਗਈ॥੧੫॥ਕਬਿੱਤ॥ ਨਿਕਸੀ ਤੁ ਮੰਦਰ ਸੇ ਚਾਲ ਹੈ ਗਜਿੰਦ੍ਰ ਸੀ ਆਵਤ ਲਪਟਾਤ ਬਾਤ ਮੋਤੀਅਨ ਕੇ ਹਾਰਕੀ। ਪੈਰ ਮੈ ਪਜੇਬ ਸੋਹੇ ਮਛਲੀ ਨਕ ਬੇਸਰ ਸੋਹੇ ਬਿਛੂਅਨ ਧਮਕਾਟ