ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਕੀ ਦਾ ਸਭ ਮਾਲ ਮਤਾ ਸਰਕਾਰੀ ਖਜ਼ਾਨੇ ਵਿਚ ਜਾ ਪਿਆ। ਇਕ ਖਾਸ ਹਾਕਮ ਪੜਤਾਲ ਕਰਨ ਪਰ ਲੱਗਾ। ਪੜਤਾਲ ਵਿਚ ਖ਼ੁਨਾਮੀਆਂ ਨਿਕਲੀਆਂ, ਉੱਤੋਂ ਵੈਰੀਆਂ ਦਾ ਪਾਣੀ ਚੜ੍ਹ ਗਿਆ ਅਰ ਖ਼ਾਨ ਸਾਹਿਬ ਨੇ ਨਿਮਕਹਰਾਮੀ ਵਿਚ ਕਤਲ ਕਰਨੇ ਦਾ ਹੁਕਮ ਹੋ ਗਿਆ।

ਜਦ ਇਹ ਹੁਕਮ ਹੋਇਆ ਕਿ ਖ਼ਾਨ ਸਾਹਿਬ ਕਤਲ ਕੀਤੇ ਜਾਣ, ਤਦ ਫਾਤਮਾਂ ਦੇ ਤਾਂ ਸੁਣਦਿਆਂ ਹੀ ਹੱਥਾਂ ਦੇ ਤੋਤੇ ਉਡ ਗਏ। ਭਾਵੇਂ ਪਤੀ ਦੇ ਕੁਕਰਮਾਂ ਕਰਕੇ ਦੁਖਿਤ ਸੀ, ਪਰ ਉਸਦੀ ਮੌਤ ਦੀ ਇੱਛਾਵਾਨ ਉਹ ਕਦੇ ਬੀ ਨਹੀਂ ਸੀ। ਬੜੇ ਕਰੜੇ ਦਿਲ ਵਾਲੀ ਕੌਮ ਵਿਚੋਂ ਸੀ, ਪਰ ਆਪ ਨਰਮ ਦਿਲ ਵਾਲੀ ਸੀ ਤੇ ਸਤਵੰਤ ਕੌਰ ਦੀ ਸੰਗਤ ਨੇ ਸੁਹਣੀ ਰੰਗਤ ਚਾੜ੍ਹ ਦਿੱਤੀ ਸੀ ਤੇ ਇਹ ਮੱਤ ਸਿਖਾ ਦਿੱਤੀ ਸੀ:―

'ਜੇ ਪਿਰ ਬਹੁ ਘਰ ਹੰਢਣਾ ਸਤ ਰੱਖੇ ਨਾਰੇ॥' [ਵਾ: ਭਾ:ਗੁ:]

ਸੋ ਵਿਚਾਰੀ ਸੁਣਦੇ ਸਾਰ ਸੋਚ ਸਮੁੰਦਰ ਵਿਚ ਗ਼ਰਕ ਹੋ ਗਈ। ਕੋਈ ਦਰਦੀ ਨਹੀਂ, ਕੋਈ ਸੱਜਣ ਨਹੀਂ, ਕਿਸਨੂੰ ਸੁਣਾਵੇ? ਕਿਸਦੀ ਸਹਾਇਤਾ ਲਵੇ? ਇਕ ਸਿੱਖ ਕੰਨ੍ਯਾਂ ਹੈ ਸੋ ਪਰਦੇਸਣ ਅਰ ਗ਼ੁਲਾਮੀ ਦੀ ਦਸ਼ਾ ਵਿਚ। ਪਰ ਡੁਬਦੇ ਨੂੰ ਤੀਲੇ ਦਾ ਸਹਾਰਾ, ਸੋ ਇਸੇ ਨੂੰ ਅਪਣੀ ਸਜਨੀ ਤੇ ਦਰਦਣ ਜਾਣਕੇ ਦਿਲ ਦੀ ਵਿਥ੍ਯਾ ਕਹਿ ਸੁਣਾਉਂਦੀ ਕਰ ਰੋ ਰੋ ਕੇ ਪੁੱਛਦੀ ਕਿ ਦੱਸ ਸਹੀਏ! ਹੁਣ ਕੀ ਕਰਾਂ, ਜਦ ਕਿ ਮਾਲਕ ਦੇ ਸਿਰ ਦੀ ਖ਼ੈਰ ਨਹੀਂ? ਸਤਵੰਤ ਨੇ ਦਰਦ ਵੰਡਾਇਆ, ਫਿਰ ਸੋਚ ਸੋਚਕੇ ਸਮਝਾਇਆ ਕਿ ਭਾਵੀ ਅਮਿਟ ਹੈ ਜੋ ਹੋਣਹਾਰ ਹੈ ਸੋ ਹੋਵੇਗੀ, ਪਰ ਉੱਦਮ ਤੇ ਹੀਲਾ ਕਰਨਾ ਲੋੜੀਦਾ ਹੈ। ਵੱਡੀ ਰਾਣੀ ਤਕ ਆਪ ਦੀ ਪਹੁੰਚ ਹੈ, ਉਸਨੂੰ ਮਿਲੋ ਤੇ ਵੱਡੇ ਵਡੇਰਿਆਂ ਦਾ ਵਾਸਤਾ ਪਾਓ, ਭਲਾ ਜੇ ਉਸ ਦੇ ਮਨ ਮਿਹਰ ਪਵੇ, ਤੇ ਅਮੀਰ

-੯-