ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਕਹਿਕੇ ਬਖਸ਼ਵਾ ਦੇਵੋ; ਤੀਰ ਨਿਸ਼ਾਨੇ ਬੈਠੇ ਤੇ ਤੇਰੇ ਪਤੀ ਦੀ ਬੰਦ ਖਲਾਸ ਹੋ ਜਾਵੇ। ਫਾਤਮਾ ਨੂੰ ਇਹ ਸਿਖ੍ਯਾ ਪਸੰਦ ਆਈ ਅਰ ਬੇਗ਼ਮ ਨੂੰ ਮਿਲਣੇ ਦਾ ਉਪਰਾਲਾ ਕੀਤਾ। ਦੂਸਰੇ ਦਿਨ ਉਸਦੇ ਮਹਿਲੀਂ ਗਈ। ਉਸਨੇ ਆਦਰ ਦਿੱਤਾ ਅਰ ਪਾਸ ਬਿਠਾਇਆ ਤੇ ਪਿਆਰ ਨਾਲ ਉਸਦੇ ਦੁਖੀ ਹੋਣ ਦਾ ਕਾਰਨ ਪੁੱਛਿਆ।

ਫਾਤਮਾ ਨੇ ਸਾਰਾ ਹਾਲ ਸੁਣਾਕੇ ਕਿਹਾ―'ਵਾਸਤੇ ਖ਼ੁਦਾ ਰਸੂਲ ਦੇ, ਅਮੀਰ ਸਾਹਿਬ ਪਾਸ ਸਫਾਰਸ਼ ਕਰੋ, ਜੋ ਮੇਰੇ ਘਰ ਵਾਲੇ ਦੀ ਜਾਨ ਬਖਸ਼ੀ ਹੋਵੇ। ਬੇਗ਼ਮ ਦਾ ਦਿਲ ਭੀ ਭਰ ਆਯਾ ਔਰ ਉਸਨੇ ਦਿਲਾਸਾ ਦੇਕੇ ਕਿਹਾ ਕਿ ਫਾਤਮਾਂ! ਤੂੰ ਉਦਾਸ ਨਾ ਹੋ, ਮੈਂ ਸਿਰੋਂ ਪਰੇ ਇਸ ਗਲ ਦਾ ਜਤਨ ਕਰਾਂਗੀ ਕਿ ਤੇਰੇ ਪਤੀ ਦੀ ਬੰਦ ਖਲਾਸੀ ਹੋਵੇ, ਤੂੰ ਅੱਲਾ ਤੇ ਭਰੋਸਾ ਕਰ। ਫਾਤਮਾ ਘਰ ਆਈ, ਆਪਣੀ ਸਿੱਖ ਸਖੀ ਨੂੰ ਹਾਲ ਸੁਣਾਇਆ। ਜਾਂ ਰਾਤ ਹੋਈ ਤਦ ਨੀਂਦ ਕਿੱਥੇ? ਫਾਤਮਾ ਤਾਂ ਗਿਣਤੀਆਂ ਤੇ ਵਿਚਾਰਾਂ ਵਿਚ ਨੀਮ ਸ਼ੁਦੈਣ ਵਾਂਗ ਬੜਾਉਂਦੀ, ਜਾਗਦੀ, ਸੌਂਦੀ ਤੇ ਉਂਘਦੀ ਰਹੀ, ਪਰ ਸਤਵੰਤ ਕੌਰ ਸਾਰੀ ਰਾਤ ਸੋਚਾਂ ਦੇ ਘੋੜੇ ਐਸੇ ਦੁੜਾਉਂਦੀ ਰਹੀ ਕਿ ਜਿਸ ਤਰ੍ਹਾਂ ਕੋਈ ਭਾਰਾ ਦਾਨਾ ਮਨੁੱਖ ਔਖਿਆਈਆਂ ਵੇਲੇ ਸੋਚਾਂ ਸੋਚਦਾ ਹੈ। ਇਸ ਨੇ ਛੇਕੜ ਇਹ ਸਿੱਟਾ ਕੱਢ ਲਿਆ ਕਿ ਰਾਣੀ ਦੇ ਕਹੇ ਦਾ ਅਸਰ ਅਮੀਰ ਨੂੰ ਹੋਣਾ ਸੋਟੇ ਨੂੰ ਸੋਨਾ ਹੈ। ਜੇ ਸੋਟੇ ਨੂੰ ਸੋਨਾ ਨਾ ਚੜ੍ਹੇ, ਤਦ ਕੀ ਕੀਤਾ ਜਾਵੇ? ਇਹ ਵਿਚਾਰਦੀ ਕੰਨ੍ਯਾਂ ਐਸੀ ਡੂੰਘੀ ਸੋਚੀਂ ਉੱਤਰੀ ਕਿ ਅੰਦਰ ਆਸਾ ਤੇ ਨਿਰਾਸਤਾ ਦਾ ਘੋਲ ਹੋਣ ਲਗ ਪਿਆ। ਇਸਦੀ ਸੋਚ ਆਸ ਨੂੰ ਤਕੜਿਆਂ ਕਰਨ ਦੇ ਕਈ ਉਪਰਾਲੇ ਸੋਚੇ ਅਰ ਨਿਰਾਸਤਾ ਨੂੰ ਹਟਾਵੇ, ਪਰ ਅੰਤ ਨਿਰਾਸਤਾ ਮਰਦੀ ਨਾ ਦਿੱਸੇ। ਇਸੇ ਤਰਾਂ ਦੀਆਂ ਸੋਚਾਂ ਵਿਚ ਸਤਵੰਤ ਕੌਰ ਆਮੁਹਾਰੀ ਬੋਲ ਉਠੀ―'ਹੇ ਨਿਰਾਸਤਾ! ਜੇ ਤੂੰ ਇੱਕੁਰ ਮਰਦੀ ਨਹੀਂ ਤਾਂ ਤੂੰ ਮੇਰੀ ਜਾਨ ਉਤੇ ਅਪਣੇ ਪੈਰ ਟਿਕਾ ਤੇ ਉਸਦੇ

-੧੦-