ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲੇ ਮਨੁੱਖ ਦਾ ਨਾਉਂ ਤੋਤਾ ਰਾਮ ਸੀ ਅਰ ਸਿੰਘ ਸਜਣ ਨੂੰ ਤਿਆਰ ਸੀ ਤੇ ਦੂਜੇ ਦਾ ਨਾਉਂ ਮੰਗਲ ਸਿੰਘ ਸੀ, ਜਿਸਦੇ ਉਪਦੇਸ਼ ਕਰਕੇ ਪਹਿਲਾ ਤਿਆਰ ਹੋਇਆ ਸੀ। ਤੋਤੇ ਨੂੰ ਇਸ ਨੇ ਪੰਜ ਗ੍ਰੰਥੀ ਦਿੱਤੀ ਸੀ, ਜੋ ਉਸ ਸਮੇਂ ਬੜੀ ਅਮੋਲਕ ਹੋਣ ਕਰਕੇ ਮੰਗਲ ਸਿੰਘ ਦੇ ਪਿਤਾ ਨੇ ਮੋੜ ਲਈ ਅਰ ਫੇਰ ਨਾ ਦਿੱਤੀ। ਇਸੇ ਗੱਲੋਂ ਤੋਤਾ ਰਾਮ ਉਦਾਸ ਹੋ ਰਿਹਾ ਸੀ ਕਿ ਪਰਮੇਸ਼ੁਰ ਨੇ ਉਸਦੀ ਸੁਣ ਲਈ ਅਰ ਉਸ ਦੇ ਪਾਸ ਇਹ ਸਿੱਖ ਲਿਖਾਰੀ ਘੱਲ ਦਿੱਤਾ। ਹੁਣ ਸਲਾਹ ਇਹ ਹੋਈ, ਇਹ ਤੋਤਾ ਰਾਮ ਉਸ ਨੱਢੇ ਨੂੰ ਨਾਲ ਅਪਣੇ ਪਿੰਡ ਲੈ ਜਾਵੇ ਅਰ ਅਪਣੇ ਘਰ ਰੱਖੇ, ਪਰ ਉਨ੍ਹਾਂ ਨੇ ਡਿੱਠਾ ਕਿ ਬਾਲਕੇ ਸਿਰ ਪੱਗ ਚਿੱਟੀ ਹੈ, ਸੋ ਮੰਗਲ ਸਿੰਘ ਨੇ ਅਪਣੀ ਪੱਗ ਨਾਲੋਂ ਦੋ ਗਜ਼ ਕੱਪੜਾ ਪਾੜ ਦਿੱਤਾ ਕਿ ਅਪਣੇ ਸਿਰ ਤੇ ਵਲ੍ਹੇਟ ਲਵੇ। ਕਾਰਨ ਇਹ ਸੀ ਕਿ ਕਾਬਲ ਵਿਚ ਤ੍ਰੀਕਾ ਸੀ ਕਿ ਜੋ ਮੁਸਲਮਾਨ ਨਹੀਂ, ਲਾਲ ਪੱਗ ਰਖੇ, ਤਾਂ ਜੋ ਪਛਾਣਿਆ ਜਾਵੇ।

ਗਲ ਕੀ, ਦੋਵੇਂ ਮਿੱਤ੍ਰ ਵਿਦਾ ਹੋਏ ਅਰੁ ਤੋਤਾ ਰਾਮ ਤੇ ਲਿਖਾਰੀ ਨੱਢਾ ਪਿੰਡ ਚਲੇ ਗਏ।ਉੱਥੇ ਜਾਕੇ ਉਸ ਨੇ ਅਪਣੇ ਘਰ ਵਿਚ ਇਕ ਨਵੇਕਲਾ ਕੋਠਾ ਦੇ ਦਿੱਤਾ, ਕਲਮ ਦੁਆਤ ਕਾਗਤ ਬੀ ਮੰਗਾ ਦਿੱਤਾ। ਇਸ ਸਿੱਖ ਗੱਭਰੂ ਨੇ ਜਪੁਜੀ ਤਾਂ ਤਿੰਨਾਂ ਦਿਨਾਂ ਵਿਚ ਲਿਖ ਲਈ, ਮੋਤੀਆਂ ਵਰਗੇ ਅੱਖਰ ਦੇਖਕੇ ਤੋਤਾ ਰਾਮ ਬਾਗ਼ ਬਾਗ਼ ਹੋ ਗਿਆ। ਉਸਨੂੰ ਆ ਮੁਹਾਰਾ ਪਿਆਰ ਆਵੇ ਤੇ ਵਧੀਕ ਤੋਂ ਵਧੀਕ ਆਦਰ ਭਾ ਕਰੋ। ਮਹੀਨਾ ਕ ਲੱਗਕੇ ਸਾਰੀ ਬਾਣੀ ਲਿਖੀ ਗਈ ਅਰ ਪੋਥੀ ਤਿਆਰ ਹੋ ਗਈ। ਤੋਤਾ ਰਾਮ ਦੀ ਚਾਹ ਪੂਰੀ ਹੋ ਗਈ। ਬਾਣੀ ਦਾ ਅਨੰਦ ਆ ਗਿਆ ਅਰ ਨਿੱਤਨੇਮ ਦਾ ਨਿਰਬਾਹ ਹੋਣ ਲਗਾ। ਕੁਝ ਚਿਰ ਪਾਕੇ ਚੋਰੀ ਚੋਰੀ ਅੰਮ੍ਰਿਤ ਛਕ ਕੇ ਤੋਤਾ ਰਾਮ ਸਿੰਘ ਸਜ ਗਿਆ। ਹੁਣ ਉਸ ਬਾਲਕ ਦੀ ਖਾਤਰ ਦਿਨੋਂ ਦਿਨ ਵਧਣ ਲੱਗੀ,

-48-