ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਉਂਕਿ ਪੰਥੀਆਂ ਦੀ ਲੋੜ ਹਰ ਕਿਸੇ ਨੂੰ ਸੀ, ਪਰ ਲੱਭਦੀ ਬੜੀ ਔਖੀ ਹੁੰਦੀ ਸੀ। ਕਾਬੁਲ ਵਿਚ ਕਈ ਵੇਰ ਪੰਜ ਗ੍ਰੰਥੀ ਪੰਜ ਸੌ ਨੂੰ ਹੱਥ ਨਹੀਂ ਸੀ ਆਉਂਦੀ; ਪਰ ਇਸ ਭੁਜੰਗੀ ਨੇ ਬਿਨਾਂ ਪੈਸੇ ਲੀਤੇ ਦੇ ਕੇਵਲ ਅੰਨ ਬਸਤਰ ਦਾ ਗੁਜ਼ਾਰਾ ਤੋਰ ਕੇ ਕਈ ਪੋਥੀਆਂ ਲਿਖ ਦਿੱਤੀਆਂ। ਇਸ ਕਰਕੇ ਹੌਲੇ ਹੌਲੇ ਸਾਰੇ ਸਿੰਘਾਂ ਵਿਚ ਇਸਦਾ ਜਸ ਫੈਲ ਗਿਆ, ਜਿਸਦਾ ਨਾਮ 'ਜਸਵੰਤ ਸਿੰਘ' ਸੀ। ਜਸਵੰਤ ਸਿੰਘ ਦੀ ਚੰਗੀ ਆਗਤ ਭਾਗਤ ਹੋਣ ਲੱਗ ਪਈ। ਇਕ ਦਿਨ ਇਕ ਸ਼ਾਹੂਕਾਰ ਦਾ ਪਿਤਾ ਬੀਮਾਰ ਸੀ, ਉਸਨੇ ਪੁੱਤ ਨੂੰ ਕਿਹਾ ਕੋਈ ਐਸਾ ਸਿਖ ਲਿਆ ਜੋ ਸੁਖਮਨੀ ਸਾਹਿਬ ਦਾ ਪਾਠ ਸੁਣਾਵੇ। ਭਾਗਾਂ ਨੂੰ ਜਸਵੰਤ ਸਿੰਘ ਉਥੇ ਸੀ, ਉਸਨੂੰ ਲੈ ਗਏ। ਜਸਵੰਤ ਸਿੰਘ ਨੇ ਐਸੀ ਮਧੁਰ ਸੁਰ ਨਾਲ ਪਾਠ ਕੀਤਾ ਕਿ ਉਸਦਾ ਤਨ ਮਨ ਠਰ ਗਿਆ। ਉਸੇ ਦਿਨ ਉਸਨੂੰ ਕੁਝ ਫਰਕ ਬੀ ਪੈ ਗਿਆ ਅਰ ਕੁਛ ਦਿਨਾਂ ਮਗਰੋਂ ਰਾਜ਼ੀ ਬੀ ਹੋ ਗਿਆ। ਜਸਵੰਤ ਸਿੰਘ ਉਸ ਬ੍ਰਿੱਧ ਨੂੰ ਐਸਾ ਪਿਆਰਾ ਲੱਗਾ ਕਿ ਉਸਨੇ ਇਸਨੂੰ ਘਰ ਆਪਣੇ ਪਾਸ ਰੱਖ ਲਿਆ। ਜਸਵੰਤ ਸਿੰਘ ਸੁਖਮਨੀ ਜੀ ਦਾ ਰੋਜ਼ ਪਾਠ ਕਰਿਆ ਕਰੇ ਤੇ ਬ੍ਰਿੱਧ ਸੁਣਿਆਂ ਕਰੇ। ਇਕ ਦਿਨ ਬੁੱਢਾ ਕਹਿਣ ਲੱਗਾ ਕਿ ਆਪ ਨੂੰ ਕੋਈ ਲਾਲਚ ਨਹੀਂ ਹੈ, ਕੋਈ ਇੱਛਾ ਨਹੀਂ ਹੈ, ਮੈਂ ਆਪਦੀ ਕੀ ਸੇਵਾ ਕਰ ਸਕਦਾ ਹਾਂ, ਪਰ ਫੇਰ ਬੀ ਜੀ ਕਰਦਾ ਹੈ ਕਿ ਕੁਝ ਸੇਵਾ ਮੈਨੂੰ ਦੱਸੋ ਜ਼ਰੂਰ?

ਜਸਵੰਤ ਸਿੰਘ—ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਕੋਈ ਇੱਛਾ ਨਹੀਂ। ਇਕ ਹੈ, ਜੋ ਪੂਰੀ ਨਹੀਂ ਹੋ ਸਕਦੀ।

ਬ੍ਰਿਧ—ਉਹ ਕੀਹ ਹੈ?

ਜਸਵੰਤ ਸਿੰਘ—ਕੀ ਦੱਸਾਂ? ਦੱਸਕੇ ਗੁਆਉਣੀ ਹੈ।

ਬ੍ਰਿਧ—ਨਹੀਂ ਨਹੀਂ, ਜ਼ਰੂਰ ਦੱਸੋ?

ਜਸਵੰਤ ਸਿੰਘ—ਮੇਰਾ ਜੀ ਇਕ ਵੇਰ ਪੰਜਾਬ ਜਾਣੇ ਨੂੰ

ਕਰਦਾ ਹੈ।

-49-