ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬ੍ਰਿਧ—ਇਹ ਕੀ ਅਨਹੋਣੀ ਗਲ ਹੈ? ਜਦ ਕੋਈ ਕਾਫਲਾ ਜਾਵੇਗਾ ਤੁਹਾਨੂੰ ਨਾਲ ਤੋਰ ਦਿਆਂਗੇ, ਚਲੇ ਜਾਣਾ। ਸ੍ਰੀ ਅੰਮ੍ਰਿਤਸਰ ਜੀ ਦਾ ਦਰਸ਼ਨ ਕਰਕੇ ਅਨੰਦ ਲੈਕੇ ਜਦ ਕਾਫਲਾ ਮੁੜੇ, ਮੁੜ ਆਉਣਾ।

ਜਸਵੰਤ ਸਿੰਘ—ਮੁੜ ਆਵਣੇ ਦਾ ਮੇਰਾ ਸੰਕਲਪ ਨਹੀਂ।

ਬ੍ਰਿਧ—ਤੇ ਮੇਰਾ ਜੀਵਨ ਤੁਹਾਡੇ ਆਸਰੇ ਹੋ ਗਿਆ ਹੈ, ਤੁਸੀਂ ਗਏ ਤਾਂ ਮੈਂ ਕੀ ਕਰਸਾਂ?

ਜਸਵੰਤ ਸਿੰਘ—ਮੇਰਾ ਮੂੰਹ ਛੋਟਾ ਗੱਲ ਵੱਡੀ ਹੈ, ਪਰ ਕਹੇ ਬਿਨਾਂ ਰਿਹਾ ਨਹੀਂ ਜਾਂਦਾ। ਆਪ ਨੇ ਉਮਰ ਭੋਗ ਲਈ, ਸਭ ਆਨੰਦ ਲੈ ਲਏ, ਪੁਤ੍ਰ ਸਿਆਣੇ ਹੋ ਗਏ, ਵਿਹਾਰ ਸਾਂਭ ਬੈਠੇ ਹਨ। ਕਿਉਂ ਨਾ ਹੁਣ ਇਨ੍ਹਾਂ ਨੂੰ ਛੱਡ ਦਿਓ ਤੇ ਸ੍ਰੀ ਅੰਮ੍ਰਿਤਸਰ ਜੀ ਹੀ ਚੱਲ ਬੈਠੇ ਅਰ ਆਪਣਾ ਅੰਤ ਸਵਾਰ ਲਵੋ!

ਬ੍ਰਿਧ—ਬਰਖੁਰਦਾਰ! ਕਹਿੰਦੇ ਤਾਂ ਸੱਚ ਹੈ, ਪਰ ਮੈਂ ਟੱਬਰ ਵਿਚ ਬੁਹਾਰੀ ਦਾ ਬੰਨ੍ਹ ਬੈਠਾ ਹਾਂ।

ਜਸਵੰਤ ਸਿੰਘ—ਸੱਚ ਹੈ, ਪਰ ਇਕ ਦਿਨ ਬਹਾਰੀ ਦੇ ਬੰਨ੍ਹ ਨੇ ਟੁੱਟਣਾ ਹੀ ਹੈ, ਚਾਰ ਦਿਨ ਪਹਿਲੋਂ ਸਹੀ।

ਬ੍ਰਿਧ—ਦਿਲ ਤਾਂ ਚਿਰੋਕਣਾ ਕਰਦਾ ਹੈ, ਪਰ ਇਹੋ ਬਾਲ ਬਚੇ ਦੀ ਮਮਤਾ ਕਰਕੇ ਅਟਕ ਜਾਈਦਾ ਹੈ ਤੇ ਜਦ ਸੋਚੀਦਾ ਹੈ ਕਿ ਅੰਤ ਸਭ ਨੂੰ ਛੱਡਣਾ ਹੈ ਤਦ ਫੇਰ ਜੀ ਕਰ ਆਉਂਦਾ ਹੈ। ਇੱਕੁਰ ਜੱਕੋ ਤੱਕੇ ਵਿਚ ਹੀ ਰਹੀਦਾ ਹੈ।

ਜਸਵੰਤ ਸਿੰਘ—ਜੱਕੋ ਤੱਕੇ ਛੱਡਣੇ ਚਾਹੀਦੇ ਹਨ।

ਬ੍ਰਿਧ—ਅੱਛਾ, ਅੱਜ ਗੱਲ ਟੱਬਰ ਵਿਚ ਕਰਸਾਂ।

ਉਸ ਦਿਨ ਟੱਬਰ ਵਿਚ ਗੱਲ ਤੁਰੀ। ਭਲਾ ਕੌਣ ਮੰਨੇ ਵੱਡੇ ਛੋਟੇ ਮੁੰਡੇ ਕੁੜੀਆਂ ਸਾਰੇ ਰੋਣ ਲੱਗ ਪਏ, 'ਅਸਾਂ ਤਾਂ ਵੱਡੇ ਬਾਪੂ ਜੀ ਨੂੰ ਨਹੀਂ ਜਾਣ ਦੇਣਾ' ਤੇ ਬਾਪੂ ਹੁਰੀਂ ਕੁਝ ਹਠ ਵਿਚ ਹੋ ਗਏ। ਗਲ ਕੀ ਇਸਤਰ੍ਹਾਂ ਕਈ ਦਿਨ ਛੇੜਖਾਨੀ ਰਹੀ। ਇਕ

-50-