ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀਮਾ ਵਿਚ ਸਿਮਟ ਜਾਣ, ਅਤੇ ਇਕ ਰੂਪ ਧਾਰ ਰਹੀ ਕੌਮੀਅਤ ਦਾ ਅੰਗ ਬਣ ਕੇ ਰਹਿ ਜਾਣ ਦੇ ਪਿੱਛੇ ਇਸ ਵਿਚ ਸਮੇਂ ਤੋਂ ਪਹਿਲਾਂ ਆਈ ਇਸ ਸਰਬੰਗੀ ਰੈਡੀਕਲ ਚੇਤਨਾ ਦਾ ਤਾਂ ਹੱਥ ਨਹੀਂ ਸੀ? ਇਸ ਦਾ ਸਮੇਂ ਦੀਆਂ ਹਾਕਮ ਸ਼ਰੇਣੀਆਂ ਵਲੋਂ ਵਿਰੋਧ ਹੋਣਾ ਤਾਂ ਕੁਦਰਤੀ ਸੀ ਹੀ, ਪਰ ਇਸ ਰੈਡੀਕਲ ਚੇਤਨਾ ਦੀ ਥਾਹ ਉਹ ਲੋਕ ਵੀ ਨਾ ਪਾ ਸਕੇ ਜਿਹੜੇ ਇਸ ਚੇਤਨਾ ਦੇ ਵਾਹਕ ਸਨ। ਵਿਆਪਕ ਹਾਲਤਾਂ ਵਿਚ ਸ਼ਾਇਦ ਇਹ ਸੰਭਵ ਵੀ ਨਹੀਂ ਸੀ, ਨਹੀਂ ਤਾਂ ਉਸ ਨੂੰ ਅਸੀਂ ਸਮੇਂ ਤੋਂ ਪਹਿਲਾਂ ਆਉਣਾ ਨਾ ਕਹਿੰਦੇ। ਇਸ ਰੈਡੀਕਲ ‘ਵਿਚਾਰਧਾਰਾ ਦੇ ਵਾਹਕ ਸਮੂਹ ਦਾ ਮੁੜ ਮੁੜ ਕੇ ਸਾਮੰਤੀਕਰਨ ਵੱਲ ਪਰਤਣਾ, ਸਭ ਦੀ ਬਰਾਬਰੀ ਅਤੇ ਸਰਬੱਤ ਦਾ ਭਲਾ ਚਾਹੁਣ ਦੇ ਬਾਵਜੂਦ ਵਰਨ-ਵੰਡ, ਜ਼ਾਤ-ਪਾਤ, ਊਚ-ਨੀਚ ਦੇ ਭੇਦ ਕਾਇਮ ਰਹਿਣਾ, ਸਗੋਂ ਸਮੇਂ ਸਮੇਂ ਫਿਰ ਜ਼ੋਰ ਫੜ ਜਾਣਾ, ਕੀ ਇਸ ਗੱਲ ਵੱਲ ਸੰਕੇਤ ਨਹੀਂ ਕਿ ਇਸ ਸਮੂਹ ਦੀ ਭਾਰੀ ਬਹੁ-ਗਿਣਤੀ ਅਜੇ ਆਪਣੀ ਵਿਚਾਰਧਾਰਾ ਦੀ ਇਤਿਹਾਸਕ ਮਹੱਤਾ ਨਹੀਂ ਸੀ ਪਛਾਣਦੀ, ਭਾਵੇਂ ਕਿ ਇਹ ਉਸ ਬਹੁ-ਗਿਣਤੀ ਦੇ ਹਿੱਤੇ ਹੀ ਪੂਰਦੀ ਸੀ?

ਰਣਜੀਤ ਸਿੰਘ ਨੇ ਭਾਵੇਂ ਪੰਜਾਬੀ ਨੂੰ ਆਪਣੀ ਰਾਜਭਾਸ਼ਾ ਨਹੀਂ ਸੀ ਐਲਾਨਿਆਂ, ਅਤੇ ਨਾ ਹੀ ਪੰਜਾਬੀ ਸਭਿਆਚਾਰ ਲਈ ਕੋਈ ਉਚੇਚੇ ਯਤਨ ਕੀਤੇ ਸਨ, ਤਾਂ ਵੀ ਉਸ ਦੇ ਰਾਜ ਦੇ ਖਾਸੇ ਕਾਰਨ ਅਤੇ ਇਸ ਸਮੇਂ ਵਾਪਰੀਆਂ ਤਬਦੀਲੀਆਂ ਕਾਰਨ ਪੰਜਾਬੀਅਤ ਦੇ ਅਹਿਸਾਸ ਨੂੰ ਜੋ ਪਕਿਆਈ ਅਤੇ ਤਰੱਕੀ ਮਿਲੀ, ਉਹ ਇਸ ਤੋਂ ਪਹਿਲਾਂ ਹਰ ਕਿਸੇ ਵੇਲੇ ਨਹੀਂ ਸੀ ਮਿਲੀ। ਨਿੱਕੇ ਮੋਟੇ ਸਾਮੰਤਾਂ ਨੂੰ ਆਪਣੀ ਮਰਜ਼ੀ ਨਾਲ ਢਾਹਉਸਾਰ ਕੇ, ਉਹਨਾਂ ਨੂੰ ਆਪਣੀਆਂ ਸਨਕਾਂ ਦੁਆਲੇ ਨਚਾ ਕੇ. ਤਾਕਤ ਜਾਂ ਸਿਆਸਤ ਰਾਹੀਂ ਉਹਨਾਂ ਦੀ ਹੋਂਦ ਨੂੰ ਨਿਗੂਣਿਆਂ ਕਰ ਕੇ, ਧਨ ਇਕਤ੍ਰਿੜ੍ਹ ਕਰਨ ਲਈ ਉਹਨਾਂ ਨੂੰ ਸਾਧਨ ਬਣਾ ਕੇ, ਉਸ ਨੇ ਪੰਜਾਬ ਵਿਚ ਸਾਮੰਤਵਾਦ ਦੀਆਂ ਜੜਾਂ ਨੂੰ ਖੋਖਲਿਆਂ ਕੀਤਾ; ਖ਼ੁਦ ਧਾਰਮਿਕ ਹੋਣ ਦੇ ਬਾਵਜੂਦ ਉਸ ਨੇ ਰਾਜ ਦੇ ਮਾਮਲਿਆਂ ਵਿਚ ਧਰਮ ਦੇ ਦਖ਼ਲ ਨੂੰ ਰੋਕ ਕੇ ਰਾਜੇ ਨੂੰ ਸਰਬ-ਸਾਂਝੇ ਹੋਣ ਦੀ ਦਿੱਖ ਦਿੱਤੀ; ਪੱਛਮ ਨਾਲ ਪੰਜਾਬ ਦਾ ਪਹਿਲਾ ਵਾਹ ਉਥੇ ਦੇ ਰਾਜੇ ਵਿਚ ਪਿਆ, ਜਿਸ ਨਾਲ ਜ਼ਿੰਦਗੀ ਦੇ ਕੁਝ ਖੇਤਰਾਂ ਵਿਚ ਆਧੁਨਿਕੀਕਰਨ ਦਾ ਆਰੰਭੇ ਹੋਇਆ; ਉਸ ਨੇ ਪੂਰਬ ਦੀ ਦੀ ਪੱਛੜੀ ਸਿਆਸਤ ਨੂੰ ਏਨਾ ਕੁ ਉੱਚਾ ਚੁੱਕ ਦਿੱਤਾ ਕਿ ਉਹ ਪੱਛਮ ਦੀ ਉੱਨਤ ਸਿਆਸਤ ਨਾਲ ਬਰ ਮੋਚਦੇ ਹੋਣ ਦਾ ਪ੍ਰਭਾਵ ਦੇ ਸਕੇ। ਰਾਜ ਨੂੰ ਸੈਕੂਲਰ ਆਧਾਰ ਦੇ ਦੇਣਾ ਸ਼ਾਇਦ ਉਸ ਦੀ ਸਭ ਤੋਂ ਵੱਡੀ ਦੇਣ ਸੀ, ਜਿਸ ਤੋਂ ਪੈਦਾ ਹੁੰਦੀ ਸਾਂਝ ਸਮਾਂ ਪਾ ਕੇ ਪੰਜਾਬੀ ਸਭਿਆਚਾਰ ਵਿਚ ਵੀ ਬੇਮੇਲ ਉਭਾਰ ਲਿਆ ਸਕਦੀ ਸੀ। ਪਰ ਉਸ ਦੀ ਮੌਤ ਤੋਂ ਮਗਰੋਂ ਆਏ ਪੁੱਠੇ ਗੇੜ ਨੇ ਇਹਨਾਂ ਪਰਾਪਤੀਆਂ ਨੂੰ ਪੱਕੇ ਪੈਰੀ ਨਾ ਹੋਣ ਦਿੱਤਾ।

ਅੰਗਰੇਜ਼ਾਂ ਨੇ ਪੰਜਾਬ ਹਥਿਆਉਣ ਤੋਂ ਮਗਰੋਂ ਚੇਤੰਨ ਤੌਰ ਉੱਤੇ ਸਮੁੱਚੇ ਵਿਕਾਸ ਨੂੰ ਪੁੱਠਾ ਗੇੜਾ ਦਿੱਤਾ। ਸਭ ਤੋਂ ਵੱਡੀ ਗੱਲ, ਸਾਂਝਾ ਕੌਮੀਅਤ ਦੇ ਵਿਕਸ ਰਹੇ ਅਹਿਸਾਸ ਨੂੰ

110