ਆਪਣੇ ਸਮੇਂ ਦਾ ਸਭ ਤੋਂ ਵੱਡਾ ਪ੍ਰਾਜੈਕਟ ਸੀ। ਆਜ਼ਾਦੀ ਤੋਂ ਮਗਰੋਂ ਵੀ ਭਾਰਤ ਨੂੰ ਆਰਬਕ ਗ਼ੁਲਾਮੀ ਦੇ ਜੂਲੇ ਹੇਠ ਲਿਆਉਣ ਅਤੇ ਰੱਖਣ ਦਾ ਖ਼ਤਰਾ ਅੰਨ ਦੀ ਨਾਕਾਫ਼ੀ ਪੈਦਾਵਾਰ ਹੋਣ ਕਾਰਨ ਪੈਦਾ ਹੋ ਰਿਹਾ ਸੀ। ਪੰਜਾਬੀ ਨੇ ਇਸ ਖ਼ਤਰੇ ਨੂੰ ਦੂਰ ਕਰਨ ਵਿਚ ਸਭ ਤੋਂ ਵੱਧ ਹਿੱਸਾ ਪਾਇਆ।
ਕਰਤਾਰ ਵਿਚ ਦੁੱਗਲ ਦੇ ਲਿਖੇ ਨਾਟਕ ਮਿੱਠਾ ਪਾਣੀ ਵਿਚ ਭਾਖੜਾ ਬੰਨ੍ਹ ਵੀ ਪੰਜਾਬੀ ਸਭਿਆਚਾਰ ਦੀ ਉਪਜ ਬਣ ਗਿਆ ਹੈ, ਜਿਸ ਨੂੰ ਜੀਉਣ ਵਾਲੇ ਲੋਕ ਮੁਸੀਬਤਾਂ ਵੇਲੇ ਢੇਰੀ ਨਹੀਂ ਢਾਹ ਬਹਿੰਦੇ ਸਗੋਂ ਰੱਬ ਨੂੰ ਵੀ ਵੰਗਾਰਣ ਲੱਗ ਪੈਂਦੇ ਹਨ। ਪੰਜਾਬੀ ਆਚਰਨ ਦੇ ਇਸੇ ਖਾਸੇ ਨੂੰ ਹੀ ਨਾਟਕ ਦਾ ਇਕ ਪਾਤਰ, ਜੁਆਲਾ ਸਿੰਘ, ਪ੍ਰਗਟ ਕਰਦਾ ਹੈ, ਜਦੋਂ ਉਹ ਕਹਿੰਦਾ ਹੈ:
"ਮੈਂ ਕਰਾਂਗਾ
ਦੇਵੀ ਦੀ ਮਾਂ, ਮੈਂਕ ਰਾਂਗਾ,
ਰੱਬ 'ਤੇ ਛੱਡ ਕੇ ਮੈਂ ਦੇਖ ਲਿਆ ਹੈ।
ਬੇੜੀ ਮਾਰ ਪਈ ਹੈ ਇਸ ਰੱਬ ਨੂੰ ਓਧਰ ਪਾਕਿਸਤਾਨ ਵਿਚ
ਬੜੀ ਮਾਰ ਪਈ ਹੈ ਇਸ ਰੱਬ ਨੂੰ ਏਧਰ ਹਿੰਦੁਸਤਾਨ ਵਿਚ।
ਰੱਬ ਦੇ ਗੁਰਦੁਆਰੇ ਸੜੋ ਤੇ ਰੱਬ ਨਾ ਬੋਲਿਆ,
ਰੱਬ ਦੀਆਂ ਮਸੀਤਾਂ ਦੀ ਇੱਟ ਨਾਲ ਇੱਟ ਖੜਕਾਈ ਗਈ
ਤੇ ਰੱਬ ਚੁੱਪ ਚੁਪੀਤਾ ਵੇਖਦਾ ਰਿਹਾ।
ਹੁਣ ਤੇ ਮੈਂ ਰੱਬ 'ਤੇ ਨਹੀਂ ਕੁਝ ਛੱਡਾਂਗਾ।"
ਅਤੇ ਉਸ ਦੀ ਪਤਨੀ ਉਸ ਉਤੇ ਟਿੱਪਣੀ ਕਰਦੀ ਹੈ:
“ਇਸ ਉਮਰੇ, ਲੋਕੀਂ ਕੰਮ ਛੱਡ ਕੇ
ਭਗਵਾਨ ਦੀ ਸ਼ਰਨ ਲੈਂਦੇ ਨੇ,
ਦੇਵੀ ਦਾ ਬਾਪੂ ਭਗਵਾਨ ਛੱਡ ਕੇ
ਕੰਮ ਕਰਨ ਦੀ ਸੋਚ ਰਿਹਾ ਹੈ।"
ਪਰ ਇਹ ਪੰਜਾਬੀ ਸੁਭਾਅ ਦਾ ਪ੍ਰਗਟਾਅ ਹੈ। ਜੋ ਪੰਜਾਬੀ ਸੁਭਾਅ ਇਸ ਤਰ੍ਹਾਂ ਦਾ ਨਾ ਹੁੰਦਾ ਤਾਂ ਪੰਜਾਬੀਆਂ ਦੀ ਹੋਂਦ ਕਦੇ ਹੀ ਖ਼ਤਮ ਹੋ ਚੁੱਕੀ ਹੁੰਦੀ।
ਪੰਜਾਬੀ ਸਭਿਆਚਾਰ ਨਾ ਸਿੱਖ ਸਭਿਆਚਾਰ ਹੈ, ਨਾ ਹਿੰਦੂ ਸਭਿਆਚਾਰ, ਨਾ
133