ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/138

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਫ਼ਰੇਬਾਂ ਦੀ ਕਾਮਯਾਬੀ ਲਈ,

ਤੇ ਲਹੂ ਲੁਹਾਣ ਹੁੰਦੀ।"

ਗ਼ੁਲਾਮੀ, ਪਰਾਧੀਨਤਾ ਪੰਜਾਬੀ ਆਚਰਨ ਲਈ ਸਾਧਾਰਨ ਹਾਲਤਾਂ ਨਹੀਂ। ਨਾ ਹੀ ਖ਼ਾਹਸ਼ਾਂ, ਦੂਜੈਗੀ, ਫ਼ਰੇਬ, ਮੂਰਖਤਾ (ਮੂਰਖ ਬਣਨਾ, ਜਾਂ ਬਣਾਉਣਾ) ਪੰਜਾਬੀ ਸਭਿਆਚਾਰ ਦੀ ਕਦਰ-ਪ੍ਰਣਾਲੀ ਵਿਚ ਕੋਈ ਥਾਂ ਰਖਦੇ ਹਨ। ਇਹ ਨਵੀਆਂ ਕਦਰਾਂ ਪੰਜਾਬੀ ਸਭਿਆਚਾਰ ਦੀਆਂ ਬੁਦਿਆਦੀ ਕਦਰਾਂ - ਸਖੀਪੁਣਾ, ਪਿਆਰ, ਭਰੱਪਣ, ਨਿਰਛਲਤਾ, ਆਮ-ਸੂਝ ਦੇ ਵਿਰੋਧ ਵਿਚ ਜ਼ੋਰ ਫੜ ਰਹੀਆਂ ਹਨ।

ਇਸ ਸਾਰੇ ਵਰਤਾਰੇ ਦੀਆਂ ਜਨਮ-ਦਾਤਾ ਅੱਜ ਦੀਆਂ ਹਾਲਤਾਂ ਹਨ, ਜਿਨ੍ਹਾਂ ਦਾ ਬੁਨਿਆਦੀ ਲੱਛਣ ਪੈਸੇ ਦੀ ਸਰਦਾਰੀ ਕਾਇਮ ਹੋਣਾ ਹੈ। ਜਿਸ ਦੌਰ ਵਿਚੋਂ ਅਸੀਂ ਲੰਘ ਰਹੇ ਹਾਂ, ਉਸ ਵਿਚ ਪੈਸਾਂ ਇੱਕੋ ਇੱਕ ਸਰਬ-ਸ਼ਕਤੀਮਾਨ ਹਕੀਕਤ ਬਣ ਗਿਆ ਹੈ, ਅਤੇ, ਜਿਵੇਂ ਕਦੀ ਸ਼ੈਕਸਪੀਅਰ ਨੇ ਕਿਹਾ ਸੀ, ਪੈਸਾ “ਕਾਲੇ ਨੂੰ ਚਿੱਟਾ, ਗੰਦੇ ਨੂੰ ਚੰਗਾ, ਗ਼ਲਤ ਨੂੰ ਠੀਕ, ਨੀਚ ਨੂੰ ਉਚ, ਬੁੱਢੇ ਨੂੰ ਜਵਾਨ, ਬੁਜ਼ਦਿਲ ਨੂੰ ਬਹਾਦਰ" ਬਣਾ ਕੇ ਪੇਸ਼ ਕਰ ਸਕਦਾ ਹੈ; ਇਹ “ਯੋਧਿਆਂ ਦੇ ਸਿਰਾਂ ਹੇਠੋਂ ਸਿਰਹਾਣੇ ਖਿੱਚ ਸਕਦਾ ਹੈ, ਧਰਮਾਂ ਨੂੰ ਤੇੜ ਅਤੇ ਜੋੜ ਸਕਦਾ ਹੈ, ਲਾਅਣਤੀਆਂ ਉਤੇ ਰਹਿਮਤ ਵਰਸਾ ਸਕਦਾ ਹੈ,। " ਅਤੇ ਸਭ ਤੋਂ ਵੱਡੀ ਗੱਲ, ਜਿਵੇਂ ਗੁਰੂ ਨਾਨਕ ਨੇ ਕਿਹਾ ਸੀ, ਇਹ ਪੈਸਾ ਜਾਂ ਧਨ ਦੌਲਤ:

"ਪਾਪਾ ਬਾਝ ਹੋਵੇ ਨਾਹੀ, ਮੋਇਆਂ ਸਾਥ ਨਾ ਜਾਈ।"

ਅੱਜ ਦੇ ਦੌਰ ਵਿਚ, ਵੈਸੇ, ਹਰ ਸਭਿਆਚਾਰ ਲਈ ਵੰਗਾਰ ਇਸੇ ਪਾਸਿਓਂ ਆਂ ਰਹੀ ਹੈ, ਪਰ ਪੰਜਾਬੀ ਸਭਿਆਚਾਰ ਦੀ ਤਾਂ ਬੁਨਿਆਦੀ ਕਦਰ (ਸ੍ਵੈਧੀਨਤਾ) ਅਤੇ ਬਾਕੀ ਕਦਰ-ਪ੍ਰਣਾਲੀ ਇਸ ਦੀ ਮਾਰ ਹੇਠਾਂ ਹੈ। ਹੁਣ ਦੇਖਣਾ ਸਿਰਫ਼ ਇਹ ਹੈ ਕਿ ਪੰਜਾਬੀ ਆਪਣੇ ਸਭਿਆਚਾਰ ਦੀ ਕਦਰ-ਪ੍ਰਣਾਲੀ ਬਦਲਦੇ ਹਨ (ਜਿਸ ਨਾਲ ਫਿਰ ਪੰਜਾਬੀ ਸਭਿਆਚਾਰ 'ਪੰਜਾਬੀ ਸਭਿਆਚਾਰ' ਨਹੀਂ ਰਹੇਗਾ), ਜਾਂ ਫਿਰ ਇਸ ਲਈ ਖ਼ਤਰਾ ਬਣੀ ਪੈਸੇ ਦੀ ਸਰਦਾਰੀ ਨੂੰ ਖ਼ਤਮ ਕਰਨ ਵਿਚ ਹਿੱਸਾ ਪਾਉਂਦੇ ਹਨ।

136