ਲੱਛਣ ਇਸ ਦੀ ਪ੍ਰਤੀਕ-ਪ੍ਰਣਾਲੀ ਹੈ। ਸਭਿਆਚਾਰ ਨੂੰ ਪ੍ਰਤੀਕਾਂ ਉਪਰ ਆਧਾਰਿਤ ਦਸਿਆ ਜਾਂਦਾ ਹੈ। ਨਾ ਸਿਰਫ਼ ਸਭਿਆਚਾਰ ਦੀ ਸਿਰਜੀ ਪ੍ਰਤੀਕ-ਪ੍ਰਣਾਲੀ ਨੂੰ ਹੀ, ਸਗੋਂ ਹੋਰ ਸਭਿਆਚਾਰਕ ਕਿਰਿਆ ਨੂੰ ਪ੍ਰਤੀਕ ਵਜੋਂ ਵਰਤ ਸਕਣਾ ਇਕ ਹੋਰ ਮਨੁੱਖੀ ਵਿਸ਼ੇਸ਼ਤਾ ਹੈ, ਜਿਹੜੀ ਉਸ ਨੂੰ ਬਾਕੀ ਜੀਵਾਂ ਤੋਂ ਨਿਖੇੜਦੀ ਹੈ।
ਮਨੁੱਖੀ ਚਿੰਤਨ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਬਹੁਤ ਵੱਖ ਵੱਖ ਖੇਤਰਾਂ ਵਿਚਲੀਆਂ ਵਸਤਾਂ, ਕਾਰਜਾਂ ਅਤੇ ਵਰਤਾਰਿਆਂ ਨੂੰ ਆਮਿਆਉਣ (ਸਾਮਾਨਯਕਰਨ) ਅਤੇ ਉਹਨਾਂ ਦੇ ਵਰਗੀਕਰਨ ਦੀ ਸਮਰੱਥਾ ਰੱਖਦਾ ਹੈ, ਅਤੇ ਇਸ ਦਾ ਯਤਨ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਨਾਲ ਬਹੁਤ ਭਿੰਨ-ਭਿੰਨ ਵਸਤਾਂ, ਵਿਹਾਰਾਂ ਅਤੇ ਵਰਤਾਰਿਆਂ ਵਿਚ ਸਾਂਝ ਅਤੇ ਨਿਖੇੜ ਨੂੰ ਦੇਖ ਸਕਦਾ ਹੈ, ਅਤੇ ਇਹਨਾਂ ਨੂੰ ਪ੍ਰਤੀ/ਕਾਤਮਕ ਢੰਗ ਨਾਲ ਵਰਤ ਸਕਦਾ ਹੈ। ਸਗੋਂ ਹਰ ਮਨੁੱਖੀ ਕਿਰਿਆ ਨੂੰ ਪ੍ਰਤੀਕ ਵਜੋਂ ਲੈ ਸਕਦਾ ਹੈ। ਸਮਾਂ ਉੱਡਦਾ ਹੈ, ਪੰਛੀ ਉੱਡਦਾ ਹੈ, ਜਹਾਜ਼ ਉੱਡਦਾ ਹੈ, ਰੰਗ ਉੱਡਦਾ ਹੈ (ਬੰਦੇ ਦੇ ਮੂੰਹ ਦਾ ਵੀ, ਕਪੜੇ ਦਾ ਵੀ), ਖ਼ਿਆਲ ਉਡਾਰੀ ਲਾਉਂਦਾ ਹੈ, ਬੰਦਾ ਉੱਡ ਕੇ ਮਿਲਦਾ ਹੈ। ਇਸ ਤਰ੍ਹਾਂ ਨਾਲ ਚਿੰਤਨ ਅਤੇ ਇਸ ਦੇ ਪ੍ਰਗਟਾਅ ਵਿਚ ਸੰਜਮ ਆ ਜਾਂਦਾ ਹੈ, ਥੋੜ੍ਹੇ ਸ਼ਬਦਾਂ ਵਿਚ ਵਧੇਰੇ ਗਿਆਨ ਨੂੰ ਸੰਚਿਤ ਕਰਨਾ ਸੰਭਵ ਹੋ ਜਾਂਦਾ ਹੈ।
ਇਹ ਠੀਕ ਹੈ ਕਿ ਸਭਿਆਚਾਰ ਨੂੰ ਪ੍ਰਤੀਕਾਂ ਉਤੇ ਆਧਾਰਿਤ ਕਿਹਾ ਜਾ ਸਕਦਾ ਹੈ। ਪਰ ਸਭਿਆਚਾਰ ਦਾ ਮੰਤਵ ਹਰ ਖੇਤਰ ਵਿਚ ਪ੍ਰਤੀਕ ਘੜਣਾ ਨਹੀਂ। ਸਿਰਫ਼ ਮਨੁੱਖ ਦੀ ਉਪਰੋਕਤ ਪ੍ਰਵਿਰਤੀ ਅਤੇ ਸਮਰੱਥਾ ਹਰ ਸਭਿਆਚਾਰਕ ਕਾਰਜ ਅਤੇ ਵਸਤ ਨੂੰ ਪ੍ਰਤੀਕ ਦੇ ਤੌਰ ਉਤੇ ਵਰਤ ਲੈਂਦੀ ਹੈ।
ਕਈ ਵਾਰੀ ਸਭਿਆਚਾਰ ਦੇ ਪ੍ਰਤੀਕਾਂ ਉੱਪਰ ਆਧਾਰਿਤ ਹੋਣ ਦੇ ਲੱਛਣ ਨੂੰ ਹੀ ਮੁੱਖ ਰੱਖਦਿਆਂ ਇਹ ਕਿਹਾ ਜਾਂਦਾ ਹੈ ਕਿ ਸਭਿਆਚਾਰ ਸੰਚਾਰ ਦਾ ਸਾਧਨ ਹੈ। ਪਰ ਜੇ ਅਸੀਂ ਉਪਰੋਕਤ ਸਾਰੀ ਬਹਿਸ ਨੂੰ ਧਿਆਨ ਵਿਚ ਰਖੀਏ, ਤਾਂ ਇਹ ਗੱਲ ਪੂਰੀ ਤਰ੍ਹਾਂ ਠੀਕ ਨਹੀਂ ਲੱਗਦੀ। ਖ਼ਾਸ ਸਥਿਤੀ ਵਿਚ ਕੋਈ ਕਾਰਜ ਕਰਨਾ ਜਾਂ ਨਾ ਕਰਨਾ ਆਪਣੇ ਆਪ ਵਿਚ ਬਹੁਤ ਕੁਝ ਕਹਿ ਜਾਂਦਾ ਹੈ। ਪਰ ਇਹ ਕਹਿਣਾ ਉਸ ਕਾਰਜ ਦਾ ਪਹਿਲਾ ਮੰਤਵ ਨਹੀਂ ਹੁੰਦਾ। ਸਭਿਆਚਾਰ ਦਾ ਵੀ ਪਹਿਲਾਂ ਮੰਤਵ ਸੰਚਾਰ ਨਹੀਂ। ਇਸ ਮੰਤਵ ਲਈ ਹਰ ਸਭਿਆਚਾਰ ਨੇ ਆਪਣੀ ਨਿਵੇਕਲੀ ਭਾਸ਼ਾ ਸਮੇਤ ਦੂਜੇ ਸੰਚਾਰ-ਸਾਧਨਾਂ ਨੂੰ ਪੈਦਾ ਕੀਤਾ ਹੁੰਦਾ ਹੈ।
ਅਖ਼ੀਰ ਵਿਚ ਅਸੀਂ ਉਪਰੋਕਤ ਸਾਰੀ ਬਹਿਸ ਦੇ ਆਧਾਰ ਉਤੇ ਸਭਿਆਚਾਰ ਦੇ ਸੰਖੇਪ ਤਰ੍ਹਾਂ ਨਾਲ ਇਹ ਲੱਛਣ ਗਿਣਵਾ ਸਕਦੇ ਹਾਂ: (1) ਸਭਿਆਚਾਰ ਇਕ ਜਟਿਲ ਸਮੂਹ ਹੈ, ਜਿਸ ਦੇ ਅੰਤਰ-ਸੰਬੰਧਤ ਅਤੇ ਇਕ ਦੂਜੇ ਨੂੰ ਪ੍ਰਭਾਵਿਤ ਕਰਦੇ ਭਾਗ ਹਨ। ਇਸ ਦੇ ਬਹੁਤ ਘੱਟ ਅੰਸ਼ ਹਨ ਜਿਹੜੇ ਸ੍ਵੈਧੀਨ ਤੌਰ ਉਤੇ ਵਿਕਾਸ ਕਰਦੇ ਲੱਗਦੇ ਹਨ,
42