ਪੰਨਾ:ਸਰਦਾਰ ਭਗਤ ਸਿੰਘ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੧)

ਡੱਕ ਦਿਤੇ ਨੇ।"

ਤਾਰਾ ਚੰਦ ਨੇ ਪੰਜਾਬ ਦਾ ਹਾਲ ਦਸਦਿਆਂ ਹੋਇਆਂ ਆਖਿਆ, ਉਹ ਉਸੇ ਦਿਨ ਹੀ ਪੰਜਾਬ ਤੋਂ ਗਿਆ ਸੀ।

".....ਉਨ੍ਹਾਂ ਨੌਜੁਆਨਾਂ ਨੂੰ ਤੰਗ ਕਰਕੇ ਅਸੀਂ ਸਾਰਿਆਂ ਦੇ ਪਤੇ, ਬੰਬਾਂ ਦੀਆਂ ਫੈਕਟਰੀਆਂ ਦੇ ਨਿਸ਼ਾਨ ਅਤੇ ਸਕੀਮਾਂ ਬਾਰੇ ਪੁੱਛ ਰਹੀ ਹੈ।...ਪਰ ਮੈਨੂੰ ਪਤਾ ਲੱਗਾ ਹੈ ਕਿ ਬਹੁਤ ਥੋੜੇ ਵਰਕਰ ਹਨ ਜੇਹੜੇ ਪੁਲਸ ਮਾਰ ਨੂੰ ਝਲ ਨਹੀਂ ਸਕੇ। ਉਨ੍ਹਾਂ ਵਿਚੋਂ ਵਹਿਦਾ-ਮੁਆਫ ਗਵਾਹ ਬਣ ਬੈਠੇ ਨੇ। ਪੁਲਸ ਦੇ ਨਾਲ ਹੋ ਕੇ ਗ੍ਰਿਫਤਾਰੀਆਂ ਕਰਵਾ ਰਹੇ ਨੇ। ਲਾਹੌਰ ਦੀ ਬੰਬ ਫੈਕਟਰੀ ਫੜੀ ਗਈ ਹੈ।"

"....ਬਹੁਤ ਹਨੇਰ ਹੋਇਆ ਕਮਜ਼ੋਰ ਵਰਕਰ ਜ਼ਰੂਰ ਕਈਆਂ ਦੇ ਲਹੂ ਨ੍ਹਾਉਣਗੇ। ਕਿਤੇ ਕੋਈ ਐਸੇ ਟਿਕਾਣੇ ਵਲ ਵੀ ਇਸ਼ਾਰਾ ਨਾ ਕਰ ਦੇਵੇ!" ਚੰਦਰ ਸ਼ੇਖਰ ਬੋਲਿਆ।

"ਕੋਈ ਪਤਾ ਨਹੀਂ! ਹੁਸ਼ਿਆਰ ਹੋ ਕੇ ਰਹਿਣਾ ਚਾਹੀਦਾ ਹੈ।" ਭਗਤ ਸਿੰਘ ਦਾ ਕਹਿਣਾ ਸੀ।

ਤਾਰਾ ਚੰਦ-"ਸੋਹਣ ਸਿੰਘ ਜੋਸ਼, ਕਦਾਰ ਨਾਥ ਸਹਿਗਲ ਤੇ ਤਿੰਨ ਚਾਰ ਹੋਰ ਆਦਮੀ ਕੇਂਦਰੀ ਪੁਲਸ ਨੇ ਫੜੇ ਨੇ, ਉਨ੍ਹਾਂ ਨੂੰ ਮੇਰਠ ਜੇਹਲ ਵਿਚ ਡੱਕ ਦਿੱਤਾ ਹੈ। ਆਖਦੇ ਨੇ ਬਾਦਸ਼ਾਹ ਦੇ ਵਿਰੁਧ ਬਗਾਵਤ ਦੇ ਸਾਜ਼ਸ਼ ਕਰਨ ਦੀਆਂ ਤਿਆਰੀਆਂ ਦੇ ਦੋਸ਼ ਵਿਚ ਕੇਸ ਚਲਾਏ ਜਾਣਗੇ। ਪੰਜਾਬ ਦੇ ਮੁਕਦਮਿਆਂ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ। ਬੰਗਾਲ, ਬਿਹਾਰ ਤੇ ਬੰਬਈ ਵਿਚੋਂ ਵੀ ਗ੍ਰਿਫ਼ਤਾਰੀਆਂ