ਪੰਨਾ:ਸਰਦਾਰ ਭਗਤ ਸਿੰਘ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੦੪ )

ਤੇੜੇ ਕੋਈ ਓਪਰਾ ਮਨੁਖ ਨਹੀਂ ਸੀ ਫਿਰ ਵੀ ਆਖਦੇ ਨੇ ਇਕੱਲਤਾ ਕੋਲੋਂ ਵੀ ਡਰਨਾ ਚਾਹੀਦਾ ਹੈ ਕਿਉਂਕਿ ਕੰਧਾਂ ਨੂੰ ਵੀ ਕੰਨ ਹੁੰਦੇ ਹਨ। ਇਸ ਅਸੂਲ ਦੇ ਉਹ ਪੂਰੇ ਪਾਬੰਦ ਸਨ।

ਭਗਤ ਸਿੰਘ-"ਕੌਂਸਲ ਦੇ ਅੰਗ੍ਰੇਜ਼ ਤੇ ਹਿੰਦੁਸਤਾਨੀ, ਮੈਂਬਰਾਂ ਦੀਆਂ ਅਖਾਂ ਖੋਲ੍ਹੀਆਂ ਜਾਣ!"

ਚੰਦਰ ਸ਼ੇਖਰ--"ਉਹ ਕਿਵੇਂ!"

ਭਗਤ ਸਿੰਘ--"ਜਿਸ ਦਿਨ ਪਬਲਿਕ ਸੇਫਟੀ ਬਿਲ ਪੇਸ਼ ਹੋਵੇ..ਜਦੋਂ ਉਸ ਉਤੇ ਰਾਏ ਹਾਸਲ ਕੀਤੀ ਜਾਵੇ, ਉਸ ਵੇਲੇ ਅਸੈਂਬਲੀ ਹਾਲ ਵਿਚ ਬੰਬ ਸੁਟਿਆ ਜਾਵੇ। ਉਸ ਬੰਬ ਦੇ ਨਾਲ 'ਇਨਕਲਾਬ ਜ਼ਿੰਦਾਬਾਦ' ਦੇ ਨਾਹਰੇ ਲਾਏ ਜਾਣ। ਮੈਂਬਰਾਂ ਨੂੰ ਦਸਿਆ ਜਾਏ ਕਿ ਐਸੇ ਕਰੜੇ ਕਾਨੂੰਨ ਪਾਸ ਕਰਨ ਵਾਲਿਓ ਹੋਸ਼ ਕਰੋ। ਹੁਣ ਹਿੰਦੁਸਤਾਨ ਦਾ ਨੌਜਵਾਨ ਜਾਗ ਪਿਆ ਹੈ। ਇਨਕਲਾਬ ਨੇੜੇ ਆ ਰਿਹਾ ਹੈ। ਲੈਣੇ ਦੇ ਦੇਣੇ ਪੈ ਜਾਣਗੇ।"

ਤਾਰਾ, ਚੰਦ-"ਗੱਲ ਤਾਂ ਠੀਕ ਹੈ, ਪਰ ਖਤਰਾ ਬਹੁਤ ਹੈ।"

ਭਗਤ ਸਿੰਘ-"ਕਿਸ ਗੱਲ ਦਾ ਖ਼ਤਰਾ?

ਤਾਰਾ ਚੰਦ--ਗ੍ਰਿਫ਼ਤਾਰੀ ਦਾ!"

ਭਗਤ ਸਿੰਘ--(ਹੱਸ ਕੇ)--ਇਕ ਦਿਨ ਗ੍ਰਿਫ਼ਤਾਰੀ ਤਾਂ ਹੋ ਹੀ ਜਾਣੀ ਹੈ। ਮਹੀਨਾ.....ਛੇ ਮਹੀਨੇ ਜਾਂ ਸਾਲ ਬੱਚੇ ਰਹਾਂਗੇ...ਜਦੋਂ ਗ੍ਰਿਫ਼ਤਾਰ ਹੋ ਗਏ, ਫਿਰ ਮੁਕੱਦਮਾ ਜ਼ਰੂਰ ਚਲੇਗਾਂ। ਇਹ ਵੀ ਭਰੋਸਾ ਹੈ ਕਿ ਫਾਂਸੀ ਦਾ ਹੁਕਮ ਜਾਂ