ਪੰਨਾ:ਸਰਦਾਰ ਭਗਤ ਸਿੰਘ.pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੫੦ )

ਨੇ ਵਾਧੂ ਪੁਲਸ ਮੰਗਵਾ ਕੇ ਕੋਟ ਮੌਕੇ ਦੇ ਬਾਹਰਲੇ ਪਾਸੇ ਡਬਲ ਪਾਹਰਾ ਲਾ ਦਿੱਤਾ ਸੀ। ਡਿਉੜੀ ਦੇ ਅੱਗੇ ਲੰਮੀ ਕਤਾਰ ਸਿਪਾਹੀਆਂ ਦੀ ਖਲੋਤੀ ਸੀ, ਜਿੰਨਾਂ ਦੇ ਹੱਥਾਂ ਵਿਚ ਡਾਂਗਾਂ ਤੇ ਬੰਦੂਕਾਂ ਸਨ।
ਸ: ਭਗਤ ਸਿੰਘ ਤੇ ਜਤਿੰਦਰ ਨਾਥ ਦਾਸ ਦੀਆਂ ਮੰਜੀਆਂ ਕੋਲੋ-ਕੋਲ ਸਨ। ਉਨ੍ਹਾਂ ਨੂੰ ਹਸਪਤਾਲ ਵਿਚ ਰਖਿਆ ਗਿਆ ਸੀ। ਉਨ੍ਹਾਂ ਤੋਂ ਦਸ ਕੁ ਫੁਟ ਦੂਰ ਤੇ ਦਸ ਬਾਰਾਂ ਹੋਰ ਭੁੱਖ-ਹੜਤਾਲੀਆਂ ਦੇ ਮੰਜੇ ਸੀ। ਜੋ ਕਮਜ਼ੋਰੀ ਦੇ ਕਾਰਨ ਨਾ ਬੋਲ ਸਕਦੇ ਸਨ ਤੇ ਨਾ ਉਠ ਕੇ ਮੰਜੇ ਉਤੇ ਬੈਠ ਸਕਦੇ ਸਨ। ਚਵੀ ਘੰਟੇ ਲੇਟੇ ਹੀ ਰਹਿੰਦੇ ਸਨ।
ਸ: ਭਗਤ ਸਿੰਘ ਵੀ ਨਿਰਬਲ ਹੋ ਚੁਕਾ ਸੀ, ਪਰ ਆਤਮਾ ਬਲਵਾਨ ਹੋਣ ਕਰਕੇ ਅਜੇ ਤੁਰ ਫਿਰ ਸਕਦਾ ਸੀ। ਗਲ-ਬਾਤ ਕਰਦਾ, ਪਰ ਬਹੁਤ ਹੌਲੀ। ਡਾਕਟਰ ਤੇ ਕੰਪੌਂਡਰ ਉਸ ਨੂੰ ਤੁਰਨੋਂ ਤੇ ਬੋਲਣੋ ਰੋਕਦੇ ਸਨ। ਉਨ੍ਹਾਂ ਦੇ ਰੋਕਣ ਤੇ ਵੀ ਉਹ ਮਲੋ ਮਲੀ ਤੁਰਕੇ ਆਪਣੇ ਸਾਥੀਆਂ ਨੂੰ ਮਿਲ ਆਉਂਦਾ। ਓਨਾਂ ਨੂੰ ਹਲਾ-ਸ਼ੇਰੀ ਦੇਂਦਾ।
੧੩ ਸਤੰਬਰ ਨੂੰ ਤੜਕੇ ਹੀ ਜਤਿੰਦ ਨਾਥ ਨੂੰ ਗਸ਼ਾਂ ਪੈਣ ਲੱਗ ਪਈਆਂ। ਆਪਣੇ ਸਰੀਰ ਦੀ ਕਮਜ਼ੋਰੀ ਦਾ ਕੋਈ ਖਿਆਲ ਨਾ ਕਰਕੇ ਸ: ਭਗਤ ਸਿੰਘ ਜਤਿੰਦ੍ਰ ਨਾਥ ਦੇ ਸਰਹਾਣੇ ਰਿਹਾ। ਕੋਈ ਪੰਜ ਵਜੇ ਦੇ ਲੱਗ-ਪੱਗ ਗਸ਼ਾਂ ਦਾ ਦੌਰਾ ਕਾਹਲਾ ਹੋ ਗਿਆ। ਚਾਰ-ਚਾਰ ਤੇ ਪੰਜ-ਪੰਜ ਮਿੰਟ ਪਿਛੋਂ ਗਸ਼ ਦਾ ਦੌਰਾ ਪੈਣ ਲੱਗਾ, ਜਦੋਂ ਹੋਸ਼ ਆਉਂਦੀ ਤਦੋਂ ਜਤਿੰਦਰ ਨਾਥ ਸ: ਭਗਤ ਸਿੰਘ ਵਲ ਦੇਖਦਾ, ਉਹ ਕੁਝ ਬੋਲਣਾ ਚਾਹੁੰਦਾ