ਪੰਨਾ:ਸਰਦਾਰ ਭਗਤ ਸਿੰਘ.pdf/174

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭੪)

ਸਿੱਖ ਹੈ। ਵਤਨ ਦੀ ਖਾਤਰ ਓਨ੍ਹਾਂ ਬਹੁਤ ਘਾਲਣਾ ਘਾਲੀਆਂ ਨੇ। ਇਸ ਪੰਜ ਭੂਤਰ ਦੇਹ ਨੂੰ ਕਸ਼ਟਾਂ ਕੋਲੋਂ ਬਚਾਉਣ ਦੀ ਖਾਤਰ, ਨੇਕੀ ਅਸੂਲ ਤੇ ਧਰਮ ਨਹੀਂ ਛੱਡੀਦਾ। ਹੋਣਾ ਓਹੋ ਕੁਝ ਹੈ, ਜੋ ਕੁਝ ਅਕਾਲ ਪੁਰਖ ਨੂੰ ਭੌਂਦਾ ਏ।
'ਅਕਾਲ ਪੁਰਖ ਤੇ ਭਰੋਸਾ ਕਰਨ ਦਾ ਯਤਨ ਕਰ ਰਿਹਾ ਆਂ। ਅਜ਼ਾਦ ਸਾਥੀਆਂ ਦੇ ਸੰਗ ਕਾਰ ਕੁਝ ਨਾਸਤਕ ਹੋ ਗਿਆ ਸਾਂ, ਪਰ ਉਸ ਭੂਲ ਨੂੰ ਹੁਣ, ਮਹਿਸੂਸ ਕਰ ਰਿਹਾ ਹਾਂ।'
'ਬਹੁਤ ਖੁਸ਼ੀ ਦੀ ਗੱਲ ਏ। ਸਤਿਗੁਰੂ ਤੇ ਸਹੈਤਾ ਕਰੂ ਮਰਨੋ ਨਹੀਂ ਡਰਨਾ, ਅਕਾਲ ਪੁਰਖ ਖਵਰੇ ਕੋਈ ਭਾਣਾ ਵਰਤਾ ਦੇਵੇ ਤਾਂ ਹੱਸਦੇ ਹੋਏ ਜੇਹਲ ਤੋਂ ਬਾਹਰ ਆਓ।'
'ਸੰਤ ਜੀ! ਰੂਹ ਹੱਸਦੀ ਨਿਕਲੇਗੀ, ਤਨ ਭਾਵੇਂ ਮੁਰਦਾ, ਨਿਕਲੇ ਜਾਂ ਜੀਊਂਦਾ। ਰੂਹ ਚੜ੍ਹਦੀਆਂ ਕਲਾਂ ਵਿਚ ਰਹੇਗੀ।'
'ਬਹੁਤ ਖੁਸ਼ੀ ਦੀ ਬਾਤ ਹੈ। ਅਸੀਂ ਤਾਂ ਹੁਣ ਚਲੇ ਆਂ। ਰਿਹਾਈ ਆ ਗਈ, ਬਾਹਰ ਸੰਗਤਾਂ ਦਾ ਇਕੱਠ ਦੇਖਕੇ ਜੇਹਲ ਵਾਲੇ ਆਖਦੇ ਨੇ ਕੁਵੇਲੇ ਡਿਉੜੀ ਦਾ ਬੂਹਾ ਖੋਲ੍ਹਾਂਗੇ। ਚੋਪੜਾ ਸਾਹਿਬ ਸੁਪ੍ਰੰਟੈਂਡੰਟ ਤੇਰੀ ਮੁਲਾਕਾਤ ਕਰਨਾ ਮੰਨ ਗਏ!'
'ਬਹੁਤ ਹੱਛਾ ਹੋਇਆਂ ਦਰਸ਼ਨ ਹੋ ਗਏ, ਕੀ ਪਤਾ ਅਗੇ ਨੂੰ ਕੀ ਹੋਵੇ। ਸ਼ਾਇਦ ਮੁੜ ਦਰਸ਼ਨ ਨਾ ਹੋ ਸਕਣ। ਰੂਹ ਰੂਹਾਂ ਨੂੰ ਤਾਂ ਮਿਲ ਪੈਂਦੇ ਹਨ ਪਰ ਅੱਖਾਂ ਤਰਸਦੀਆਂ ਰਹਿੰਦੀਆਂ ਹਨ।'