ਪੰਨਾ:ਸਰਦਾਰ ਭਗਤ ਸਿੰਘ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯)

ਟੋਡੀਆਂ ਨੂੰ ਸੋਧਨ ਦਾ ਕੰਮ ਕਰਦੇ ਰਹੇ।

ਦੁਸ਼ਟ ਆਤਮਾ ਬੇਲਾ ਸਿੰਘ ਪਿੰਡ ਜੈਣ (ਹੁਸ਼ਿਆਰ ਪੁਰ), ਜਿਸ ਨੇ ਭਾਈ ਭਾਗ ਸਿੰਘ ਕਨੇਡੀਅਨ ਨੂੰ ਵੈਨਕੋਵਰ ਦੇ ਗੁਰਦੁਵਾਰੇ ਵਿਚ ਗੋਲੀਆਂ ਮਾਰੀਆਂ ਤੇ ਸ਼ਹੀਦ ਕੀਤਾ ਸੀ, ਉਹ ਕਨੇਡਾ ਤੋਂ ਪਿੰਡ ਆ ਚੁਕਾ ਸੀ। ਗਿਆਨੀ ਗੁਰਦਿਤ ਸਿੰਘ ਤੇ ਸ: ਕਰਤਾਰ ਸਿੰਘ ਨੇ ਉਸ ਪਾਪੀ ਬੇਲਾ ਸਿੰਘ ਨੂੰ ਕਤਲ ਕਰ ਦਿਤਾ। ਜਿਸ ਕਤਲ ਦੇ ਦੋਸ਼ ਵਿਚ ਗਿਆਨੀ ਗੁਰਦਿਤ ਸਿੰਘ ਤੇ ਸ: ਕਰਤਾਰ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਮਿਲੀ। ਗਿਆਨੀ ਹਰਬੰਸ ਸਿੰਘ ਨੂੰ ਵੀ ਕਿਸੇ ਕਤਲ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਮਿਲੀ ਸੀ।

ਉਨ੍ਹਾਂ ਬਬਰ ਅਕਾਲੀਆਂ ਸੂਰਬੀਰਾਂ ਦੀਆਂ ਕੁਰਬਾਨੀਆਂ ਦਾ ਫਲ ਹੈ ਕਿ ਦੁਆਬਾ ਅਜ ਦੇਸ਼ ਭਗਤੀ ਲਹਿਰ ਵਿੱਚ ਸਭ ਤੋਂ ਅਗੇ ਹੈ ਤੇ ਟੋਡੀਆਂ ਅਖਬਾਰਾਂ ਦੀ ਗਿਣਤੀ ਬਹੁਤ ਘਟ ਗਈ ਹੈ। "ਬਬਰ ਅਕਾਲੀ ਜ਼ਿੰਦਾਬਾਦ"।

... ... ... ... ... ...

੧੯੨੭ ਤੋਂ ੧੯੩੨ (ਪੰਜ ਸਾਲ) ਦੇ ਅਖੀਰ ਤਕ ਸਾਰੇ ਭਾਰਤ ਵਿੱਚ ਕਈ ਤਰ੍ਹਾਂ ਦੀਆਂ ਆਜ਼ਾਦੀ ਦੀਆਂ ਲਹਿਰਾਂ ਚਲੀਆਂ। ਇਨ੍ਹਾਂ ਸਾਲਾਂ ਵਿੱਚ ਕਾਂਗ੍ਰਸੀਆਂ ਨੇ ਵੀ ਸ਼ਾਂਤ ਮਈ-ਸਤਿਆਗ੍ਰਹਿ ਦੀਆਂ ਕਈ ਗਰਮ ਤੇ ਨਰਮ ਲਹਿਰਾਂ ਚਲਾਈਆਂ ਤੇ ਅੰਗ੍ਰੇਜ਼ ਨਾਲ ਸਮਝੌਤੇ ਕਰ ਕਰਕੇ ਵਿਚਾਲੇ ਹੀ ਛੱਡੀਆਂ। ਕਿਸੇ ਲਹਿਰ ਵਿਚ ਕਾਂਗਰਸ ਨੂੰ ਸਫਲਤਾ ਹਾਸਲ ਨਾ ਹੋਈ।

ਭਾਰਤ ਦਾ ਨੌਜੁਆਨ ਕਾਂਗਰਸ-ਅੰਗ੍ਰੇਜ਼ ਦੇ ਨਿਤ ਦੇ