ਪੰਨਾ:ਸਰਦਾਰ ਭਗਤ ਸਿੰਘ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦)

ਸਮਝੋਤਿਆਂ ਤੇ ਅਸਫਲ ਲੜਾਈਆਂ ਤੋਂ ਤੰਗ ਆਕੇ ਇਨਕਲਾਬ ਦੇ ਰਾਹ ਤੁਰ ਪਿਆ। ਪੰਜਾਬ, ਬੰਗਾਲ, ਬਿਹਾਰ ਤੇ ਸੀ. ਪੀ. ਵਿੱਚ ਕਈ ਥਾਈਂ ਯਰਕਾਊ ਘਟਨਾਵਾਂ ਵਾਪਰੀਆਂ। ਬੰਬਾਂ, ਪਸਤੌਲਾਂ ਤੇ ਬੰਦੂਕਾਂ ਦੀ ਵਰਤੋਂ ਨਾਲ ਉਨਾਂ ਅਫਸਰਾਂ ਨੂੰ ਮਾਰਿਆ ਗਿਆ ਜੋ ਦੇਸ਼ ਭਗਤਾਂ ਨੂੰ ਕਰੜੀਆਂ ਸਜ਼ਾਵਾਂ ਦੇਂਦੇ ਸਨ। ਉਨ੍ਹਾਂ ਦੋਸ਼ਾਂ ਦੇ ਇਲਜ਼ਾਮ ਵਿੱਚ ਕਈਆਂ ਨੂੰ ਲੰਮੀਆਂ ਸਜ਼ਾਵਾਂ ਮਿਲੀਆਂ ਤੇ ਕਈ ਨੌ-ਜਵਾਨ ਲਾਹੌਰ, ਕਾਹਨਪੁਰ, ਲਖਨਊ ਤੇ ਕਲਕਤੇ ਦੀਆਂ ਜੇਹਲਾਂ ਵਿੱਚ ਫਾਂਸੀਆਂ ਤੇ ਲਟਕਾਏ ਗਏ। ਜਿਨ੍ਹਾਂ ਦੀ ਪੂਰਨ ਸੂਚੀ ਪੱਤ੍ਰ ਛਾਪਣ ਵਾਸਤੇ ਇਕ ਵਖਰੀ ਪੁਸਤਕ ਦੀ ਲੋੜ ਹੈ ਕੁਝ ਕੁ ਹਾਲ ਏਸੇ ਪੁਸਤਕ ਦੇ ਅਗਲੇ ਸਫਿਆਂ ਵਿੱਚ ਪੜ੍ਹੋਗੇ।

ਉਪਰੋਕਤ ਸਾਲਾਂ ਵਿੱਚ ਜਿਥੇ ਅੰਗ੍ਰੇਜ਼ੀ ਹਿੰਦ ਇਲਾਕੇ ਵਿੱਚ ਜਨਤਾ ਨੇ ਸੁਤੰਤ੍ਰਤਾ ਦੇ ਘੋਲ ਘੁਲੇ ਉਥੇ ਦੇਸੀ ਰਿਆਸਤਾਂ ਵਿੱਚ ਵੀ ਰਾਜਿਆਂ ਦੇ ਵਿਰੁਧ ਅਜ਼ਾਦੀ ਦੀਆਂ ਲੜਾਈਆਂ ਲੜੀਆਂ ਗਈਆਂ। ਪੰਜਾਬ ਦੀਆਂ ਦੇਸੀ ਰਿਆਸਤਾਂ ਵਿੱਚ ਪਟਿਆਲਾ ਰਿਆਸਤ ਦੀਆਂ ਨਾ-ਮਿਲਵਰਤਨ ਲਹਿਰਾਂ ਬਹੁਤੀਆਂ ਪ੍ਰਸਿੱਧ ਹਨ। ਕਿਉਂਕਿ ਪਟਿਆਲਾ ਮਹਾਰਾਜਾ (ਭੂਪਿੰਦਰ ਸਿੰਘ) ਬੜਾ ਐਸ਼ ਪ੍ਰਸਤ ਜਨਾਹੀ ਤੇ ਅੰਗ੍ਰੇਜ਼ ਪ੍ਰਸਤ ਸੀ। ਰਾਜੇ ਦੀ ਜਨਤਾ ਬਹੁਤ ਦੁਖੀ ਸੀ। ਜਨਤਾ ਦਾ ਆਗੂ ਸ: ਸੇਵਾ ਸਿੰਘ ਜੀ ਠੀਕਰੀ ਵਾਲਾ ਸੀ। ਸ: ਸੇਵਾ ਸਿੰਘ ਨੂੰ ਮਹਾਰਾਜੇ ਨੇ ਫੜ ਕੇ ਜੇਹਲ ਵਿਚ ਸੁਟ ਦਿੱਤਾ ਅਨੇਕਾਂ ਤਰ੍ਹਾਂ ਦੇ ਦੁੱਖ ਦਿੱਤੇ। ਜੇਹਲ ਹਾਕਮਾਂ ਦੀ ਸਖਤੀ ਤੋਂ ਅੱਕ ਕੇ ਸਰਦਾਰ ਸਾਹਿਬ ਨੇ ਭੁਖ