ਪੰਨਾ:ਸਰਦਾਰ ਭਗਤ ਸਿੰਘ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੨)

ਲੰਮੀਆਂ ਤਕਰੀਰਾਂ ਕਰ ਰਹੇ ਸਨ। ਉਨ੍ਹਾਂ ਦੇ ਐਲਾਨ, ਉਨ੍ਹਾਂ ਦੀਆਂ ਬੋਲੀਆਂ ਨੂੰ ਹਿੰਦ ਦੇ ਚੰਦ ਸਰਮਾਏਦਾਰ, ਜਾਗੀਰਦਾਰ. ਰਾਜੇ ਤੇ ਸੁਖਾਂ ਵਿੱਚ ਵਸਣ ਵਾਲੇ ਮੁੱਠੀ-ਭਰ ਲੋਕ ਸੁਣ ਰਹੇ ਸਨ। ਉਨ੍ਹਾਂ ਦੇ ਘਰ ਦੀਵਾਲੀ ਸੀ। ਪੰਜਾਬੀ ਜਨਤਾ ਦੀ ਇੱਜ਼ਤ, ਇਤਫਾਕ, ਜਾਨ ਤੇ ਮਾਲ ਦੀ ਚਿੱਖਾ ਬਲ ਰਹੀ ਸੀ। ਇਉਂ ਹਿੰਦ ਆਜ਼ਾਦ ਹੋਇਆ।

ਹੁਣ ਹਿੰਦ ਆਜ਼ਾਦ ਹੈ ਕਿ ਗੁਲਾਮ?

ਇਸ ਸੁਵਾਲ ਦਾ ਜੁਵਾਬ ਹਿੰਦ ਦੀ ਗਰੀਬ ਜਨਤਾ ਕੋਲੋਂ ਪੁੱਛੋ, ਜਿਸ ਬਦਲੇ ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਫਾਹੇ ਲਗੇ[1]

ਤ੍ਰਿਲੋਕ ਸਿੰਘ


  1. ਆਜ਼ਾਦੀ ਘੋਲ ਦੀ ਇਸ ਮੁਖਤਸਰ ਕਹਾਣੀ ਨੂੰ ਲਿਖਣ ਵਾਸਤੇ ਮੈਂ ਇਨ੍ਹਾਂ ਪੁਸਤਕਾਂ ਤੋਂ ਸਹੈਤਾ ਲਈ ਹੈ:-

    (੧) ਕਾਂਗਰਸ ਦਾ ਇਤਿਹਾਸ (ਅੰਗ੍ਰੇਜ਼ੀ) ਲੇਖਕ ਡਾਕਟਰ ਪਟਾਬਾਈ ਸੀਤਾਰਾਮੀਆ ਜੀ।
    (੨) ਕੂਕਿਆਂ ਦੀ ਵਿਥਿਆ, ਪ੍ਰੋਫੈਸਰ ਗੰਡਾ ਸਿੰਘ ਜੀ।
    (੩) ਜੀਵਨ ਭਾਈ ਸ: ਭਾਈ ਮੋਹਨ ਸਿੰਘ ਜੀ ਵੈਦ, ਲੇਖਕ ਮੁਨਸ਼ਾ ਸਿੰਘ ਜੀ ਦੁੱਖੀ।
    (੪) ਸ਼ਹੀਦੀ ਜੀਵਨ (ਨਨਕਾਣਾ ਸਾਹਿਬ ਦੇ) ਸ਼ਹੀਦ ਲੇਖਕ ਗੁਰਬਖਸ਼ ਸਿੰਘ ਜੀ 'ਸ਼ਮਸ਼ੇਰ' ਝਬਾਲੀਆ'।
    (੫)'ਅਕਾਲੀ ਲਹਿਰ' ਸ: ਪ੍ਰਤਾਪ ਸਿੰਘ ਜੀ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ।