ਪੰਨਾ:ਸਰਦਾਰ ਭਗਤ ਸਿੰਘ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੭)

ਨੂੰ ਮਾਰਸ਼ਲ ਲਾਅ ਲਾ ਦਿਤਾ ਗਿਆ।

ਅੰਮ੍ਰਿਤਸਰ ਦੀ ਇਹ ਭਿਆਨਕ ਘਟਣਾ ਦੀ ਖਬਰ ਦੂਸਰੇ ਸ਼ਹਿਰਾਂ ਵਿਚ ਵੀ ਪੁਜ ਗਈ। ਉਸੇ ਰਾਤ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਅੰਮ੍ਰਿਤਸਰ ਸ਼ਹਿਰ ਦਾ ਚਾਰਜ ਫੌਜ ਦੇ ਹਵਾਲੇ ਕਰ ਦਿਤਾ। ਗਵਰਨਰ ਕੋਲੋਂ ਮਨਜ਼ੂਰੀ ਹਾਸਲ ਕੀਤੀ ਗਈ। ਜਨਰਲ ਡਾਇਰ ਅੰਮ੍ਰਿਤਸਰ ਪੁਜ ਗਿਆ ਤੇ ਰਾਮ ਬਾਗ ਵਿੱਚ ਉਸ ਨੇ ਆਪਣਾ ਹੈੱਡ ਕੁਆਰਟਰ ਕਾਇਮ ਕਰ ਲਿਆ।

੧੧ ਅਪ੍ਰੈਲ ਨੂੰ ਜਨਤਾ ਨੇ ਸ਼ਹੀਦਾਂ ਦੀਆਂ ਲੋਥਾਂ ਦੀ ਮੰਗ ਕੀਤੀ, ਸਰਕਾਰੀ ਕਰਮਚਾਰੀਆਂ ਨੇ ਕਿਹਾ ਕਿ ਇਕ ਮੰਜੇ ਉਤੇ ਚਾਰ ਲੋਥਾਂ ਰੱਖ ਕੇ ਲੈ ਜਾਓ। ਇਸ ਤਰ੍ਹਾਂ ਨਿਰਾਦਰੀ ਨਾਲ ਲਾਸ਼ਾਂ ਲਿਆਉਣ ਨੂੰ ਲੋਕ ਤਿਆਰ ਨਹੀਂ ਸਨ। ਉਨ੍ਹਾਂ ਨੇ ਮੰਗ ਕੀਤੀ ਕਿ ਲਾਸ਼ਾਂ ਨੂੰ ਸਤਕਾਰ ਨਾਲ ਚੁਕਿਆ ਜਾਵੇਗਾ। ਉਨ੍ਹਾਂ ਦਾ ਜਲੂਸ ਨਿਕਲੇਗਾ ਤੇ ਚੰਗੇਰੇ ਸਤਕਾਰ ਨਾਲ ਅਗਨ ਭੇਟ ਕੀਤਾ ਜਾਵੇਗਾ, ਲੰਮੇ ਝਗੜੇ ਪਿਛੋਂ ਸਰਕਾਰ ਨੇ ਮਾਤਮੀ ਜਲੂਸ ਕੱਢਣ ਦੀ ਖੁਲ੍ਹ ਦਿਤੀ, ਪਰ ਨਾਲ ਹੀ ਇਹ ਸ਼ਰਤ ਲਾਈ ਕਿ ਸਾਰੀ ਕਾਰਵਾਈ ਦਿਨ ਦੇ ਦੋ ਵਜੇ ਨੂੰ ਖਤਮ ਹੋ ਜਾਵੇ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਜਲੂਸ ਦੇ ਨਾਲ ਸਨ। ਨਿਰਦੋਸ਼ੇ ਤੇ ਨਿਹੱਥੇ ਲੋਕਾਂ ਤੇ ਗੋਲੀ ਚਲਾਉਣ ਤੇ ਲਾਠੀਆਂ ਦੇ ਨਾਲ ਕੁਟਣ ਤੇ ਹੀ ਗੋਰੇ ਅਫਸਰਾਂ ਬਸ ਨ ਕੀਤੀ ਸਗੋਂ ਉਹ ਵਹਿਸ਼ੀ ਕਰਮ ਕੀਤੇ ਜੋ ਸੰਸਾਰ ਦੀ ਕੋਈ ਵੀ ਸਭਿਅਤਾ ਵਾਲੀ ਕੌਮ ਨਹੀਂ ਕਰ ਸਕਦੀ। ਜਲੂਸ ਕਢਣ ਵਾਲੇ ਜੁਆਨ ਜਾਂ ਵਡੇਰੇ ਮਨੁਖ