ਪੰਨਾ:ਸਰਦਾਰ ਭਗਤ ਸਿੰਘ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੫ )

੬.

ਲੱਗ-ਪੱਗ ਰਾਤ ਦੇ ਤਿੰਨ ਵਜੇ ਦਾ ਸਮਾਂ ਹੋਵੇਗਾ। ਰਾਤ ਹਨੇਰੀ ਸੀ, ਦਸੰਬਰ ਦਾ ਮਹੀਨਾ ਆਪਣੀ ਉਮਰ ਦੇ ਦੁਸਰੇ *ਹਫਤੇ ਵਿਚ ਜਾ ਰਿਹਾ ਸੀ। ਜਿਉਂ ਹੀ ਦਸੰਬਰ ਨੇ ਜਨਮ ਲਿਆ ਸੀ ਤਿਉਂ ਹੀ ਠੰਢ ਆਪਣੇ ਪੂਰੇ ਜੋਬਨ ਵਿਚ ਆ ਗਈ ਸੀ। ਪਹਾੜੀ ਇਲਾਕੇ ਦੀ ਤਰਾਂ ਲਾਹੌਰ ਦੇ ਗਲੀ ਬਜ਼ਾਰਾਂ ਵਿਚ ਹੱਥ ਪੈਰ ਸੁੰਨ ਹੁੰਦੇ ਜਾਂਦੇ ਸਨ। ਰਾਤ ਸਮੇਂ ਘਰ ਦੀ ਚਾਰਦਵਾਰੀ ਤੋਂ ਬਾਹਰ ਓਹੋ ਹੀ ਮਨੁੱਖ ਨਿਕਲਣ ਦੀ ਹਿੰਮਤ ਕਰਦਾ ਸੀ ਜਿਸ ਨੂੰ ਕੋਈ ਬਹੁਤ ਹੀ ਉਚੇਚਾ ਕੰਮ ਹੋਵੇ। ਲਾਹੌਰ ਦੀ ਪੁਰਾਣੀ ਵਸੋਂ ਮੁਜੰਗਾਂ ਦੇ ਇਕ ਮਕਾਨ ਵਿਚ ਉਸ ਵੇਲੇ ਲਾਲਟੈਨ ਜਗ ਰਹੀ ਸੀ। ਫਰਸ਼ ਉਤੇ ਹੀ ਖੁਲੇ ਬਿਸਤਰੇ ਵਿਛਾ ਕੇ ਦੋ ਨੌ-ਜੁਆਨ ਬੈਠੇ ਸਨ। ਇਕ ਸਰਦਾਰ ਭਗਤ ਸਿੰਘ ਜੀ ਤੇ ਦੂਸਰਾ ਮਹਾਂਬੀਰ ਸਿੰਘ। ਦੋਵੇਂ ਲੱਗ-ਪੱਗ ਇਕੇ ਉਮਰ ਦੇ ਸੁੰਦਰ ਗਭਰੂ ਸਨ।

"ਤਿੰਨ ਵਜ ਗਏ ਅਜੇ ਤਕ ਆਏ ਨਹੀਂ!" ਮਹਾਂਬੀਰ ਸਿੰਘ ਨੇ ਪੁਛਿਆ।

"ਆ ਜਾਣਗੇ....ਰਸਤੇ ਵਿਚ ਕੁਤੇ ਪਬਿਲੇ ਵੀ ਬਹੁਤ


*੧੦ ਦਸੰਬਰ ੧੯੨੮।