ਪੰਨਾ:ਸਰਦਾਰ ਭਗਤ ਸਿੰਘ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੬)

ਫਿਰਦੇ ਨੇ। ਸਾਰੀਆਂ ਸਰਕਾਰੀ ਬਿਲਾਂਈਂ ਕੋਲੋਂ ਬਚ ਕੇ ਆਉਣਾ ਹੋਇਆ।" ਭਗਤ ਸਿੰਘ ਦਾ ਉੱਤਰ ਸੀ।

"ਪਿਛਲੇ ਦੋ ਮਹੀਨੇ ਤੋਂ ਪੁਲੀਸ ਬਹੁਤ ਹਰਕਤ ਵਿਚ ਆਈ ਹੈ।"

"ਉਸ ਨੇ ਤਾਂ ਹਰਕਤ ਵਿਚ ਆਉਂਣਾ ਹੀ ਹੈ, ਕਿਉਂਕਿ ਉਹ ਮਾਲਕ ਦੇ ਨਿਮਕ ਹਲਾਲ ਕੁੱਤੇ ਬਣਨਾ ਚਾਹੁੰਦੇ ਨੇ ਕੋਈ ਫਿਕਰ ਨਹੀਂ ਘਬਰਾਉਣ ਦੀ ਲੋੜ ਨਹੀਂ। ਆਪਣਾ ਕੰਮ ਕਰੀ ਚਲੋ।"

"ਕਲਕੱਤੇ ਤੇ ਢਾਕੇ ਵਾਂਗ ਦਸ ਬਾਰਾਂ ਗੋਰੇ ਅਫਸਰ ਬਿਲੇ ਲੱਗ ਜਾਣ ਤਾਂ ਦੇਸ਼ ਵਿਚ ਬੇਦਾਰੀ ਬਹੁਤ ਫੈਲ ਜਾਵੇ। ਨੌ-ਜੁਆਨ ਤੱਪਕਾ ਤਾਂ ਬਹੁਤ ਖੁਸ਼ ਹੋ ਤੇ ਜੋਸ਼ ਵਿਚ ਆ ਰਿਹਾ ਹੈ, ਪਰ ਕਾਂਗ੍ਰਸੀਏ ਬਹੁਤ ਘਬਰਾ ਰਹੇ ਨੇ।'

ਉਨ੍ਹਾਂ ਨੇ ਤਾਂ ਘਬਰਾਣਾ ਈ ਹੋਇਆ। ਉਹ ਹਨ ਪਿਛਾ-ਖਿੱਚ ਸੁਧਾਰ ਵਾਦੀਏ ਬਹੁਤੇ ਉਹ ਕਾਂਗ੍ਰਸੀਏ ਜਿਨਾਂ ਦਾ ਮਨੋਰਥ ਪੈਸਾ ਕਮਾਉਣਾ ਹੈ। ਖਦਰ ਵੇਚ ਕੇ ਬਹੁਤੇ ਸ਼ੇਰ ਬਣ ਗਏ ਨੇ। ਲੀਡਰੀ ਆਸਰੇ ਕਈਆਂ ਦਾ ਬਿਉਪਾਰ ਚਮਕ ਪਿਆ ਹੈ...ਸੂਰਜ ਚੜ੍ਹਨ ਵੇਲੇ ਕੋਈ ਲਹਿਰ ਚਲਾ ਦੇਂਦੇ ਨੇ ਤੇ ਸੂਰਜ ਡੁਬਣ ਵੇਲੇ ਉਸਨੂੰ ਛਡ ਦੇਂਦੇ ਨੇ। ਖਤਰੇ ਦਾ ਸਾਹਮਣਾ ਨਹੀਂ ਕਰਦੇ। ਖਤਰੇ ਦਾ ਸਾਹਮਣਾ ਕੀਤੇ ਬਿਨਾਂ ਪੂਰਨ ਸ੍ਵਤੰਤ੍ਰਤਾ ਹਾਸਲ ਨਹੀਂ ਹੋ ਸਕਦੀ।'

ਇਹ ਤਾਂ ਗਲ ਸੋਲਾਂ ਆਨੇ ਠੀਕ ਹੈ। ਜੇ ਅੰਗਰੇਜ਼ ਮਾੜਾ ਮੋਟਾ ਸਮਝੌਤਾ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ ਤਾਂ ਉਹ ਸੋਲਾਂ ਆਨੇ ਦੀਆਂ ਦਲੇਰੀਆਂ ਤੋਂ ਡਰਕੇ