ਪੰਨਾ:ਸਰਦਾਰ ਭਗਤ ਸਿੰਘ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੬ )

ਗਿਆ। ਉਹਦੇ ਲਹੂ ਨਾਲ ਹੀ ਉਹ ਲੋਥ ਲਾਲ ਹੋ ਗਈ।

ਜਿਸ ਪਾਪੀ ਤੋਂ ਬੁਚੜ ਸਾਮਰਾਜ ਗੋਰੇ ਸਕਾਟ ਨੂੰ ਮਾਰਨਾ ਸੀ ਉਹ ਤਾਂ ਬਚ ਗਿਆ, ਪਰ ਉਹਦੀ ਥਾਂ ਉਹਦੇ ਵਰਗੇ ਹੀ ਦੋ ਦੁਸ਼ਟ ਮਾਰੇ ਗਏ। ਉਸੇ ਵੇਲੇ ਤਾਰਾਂ ਫਿਰ ਗਈਆਂ। ਸੀ.ਆਈ.ਡੀ. ਤੇ ਦੂਸਰੀ ਪੁਲਸ ਦੇ ਦਿਲ ਦਾ ਰੁਗ ਭਰਿਆ ਗਿਆ। ਗਵਰਨਰ ਦੇ ਦਫਤਰ ਅਗੇ ਅੰਗ੍ਰੇਜ਼ ਦਾ ਮਾਰਨਾ ਕੋਈ ਮਾਮੂਲੀ ਘਟਣਾ ਨਹੀਂ ਸੀ, ਬਬਰ ਅਕਾਲੀਆਂ ਤੇ ਬੰਗਾਲੀ ਇਨਕਲਾਬੀਆਂ ਦੇ ਹੌਂਸਲਿਆਂ ਅਤੇ ਕੰਮਾਂ ਨਾਲੋਂ ਵਡਾ ਹੌਂਸਲਾ ਤੇ ਕੰਮ ਹੋਇਆ ਸਮਝਿਆ ਗਿਆ। ਲਾਹੌਰ ਦੇ ਸਾਰੇ ਗੋਰੇ ਅਫਸਰਾਂ ਨੂੰ ਆਪਣੀਆਂ ਜਾਨਾਂ ਦੀ ਚਿੰਤਾ ਲੱਗ ਗਈ। ਗਵਰਨਰ ਦੇ ਦਫਤਰ ਅਤੇ ਕੋਠੀ ਦੇ ਪਹਿਰੇ ਦੀ ਹੋਰ ਕਰੜਾਈ ਕੀਤੀ ਗਈ ਨੇੜੇ ਆਏ ਹਰ ਹਿੰਦੁਸਤਾਨੀ ਉਤੇ ਸ਼ੱਕ ਹੋਣ ਲੱਗਾ।

ਲਾਰੀਆਂ, ਕਾਰਾਂ, ਟਾਂਗਿਆਂ ਰਾਹੀਂ ਪੁਲਸ ਜੁਗਗਰਦਾਂ ਦਾ ਪਤਾ ਕਰਨ ਲੱਗੀ, "ਜ਼ਰੂਰ ਗ੍ਰਿਫਤਾਰ ਕੀਤੇ ਜਾਣਗੇ! ਉਹ ਲਾਹੌਰੋਂ ਬਾਹਰ ਨਹੀਂ ਨਿਕਲੇ, ਜੋ ਫੜੇ ਉਹ ਇਨਾਮ ਹਾਸਲ ਕਰੇ। ਖੂਨੀਆਂ ਨੂੰ ਮਾਫ ਨਹੀਂ ਕੀਤਾ ਜਾਵੇਗਾ। ਇਹ ਵਾਕ ਜਾਂ ਬੋਲ ਹਰ ਗੋਰੇ ਅਤੇ ਅੰਗਰੇਜ਼ੀ ਹਕੂਮਤ ਦੇ ਵਫਾਦਾਰ ਹਿੰਦੁਸਤਾਨੀ ਅਫਸਰ ਦੇ ਮੂੰਹੋਂ ਬਹੁਤ ਕ੍ਰੋਧ ਨਾਲ ਨਿਕਲੇ। ਲਾਹੋਰ ਦੇ ਚੌਗਿਰਦੇ ਦੇ ਸਾਰੇ ਰਾਹ ਰੋਕੇ ਗਏ। ਰੇਲਵੇ ਸਟੇਸ਼ਨ, ਦਰਿਆ ਤੇ ਨਹਿਰਾਂ ਦੇ ਪੁਲਾਂ ਚੁੰਗੀਆਂ ਤੇ ਬਾਕੀ ਦੇ ਸ਼ਾਹੀ ਰਾਹਾਂ ਉਤੇ ਪੁਲਸ ਦਾ ਪਹਿਰਾ ਲਾ ਦਿਤਾ ਗਿਆ। ਜਿਨਾਂ ਰਾਹੀਆਂ ਉਤੇ ਸ਼ੱਕ ਪੈਂਦਾ ਉਨ੍ਹਾਂ